ਮਾਨਸਾ 14 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਨਸਾਸਥਾਨਕ ਸ਼ਹਿਰ ਵਿਖੇ ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ’ਤੇ ਦੂਸਰੀ ਰਾਤ ਦੀ ਸ਼ੁਰੂਆਤ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਦੀ ਸੰਚਾਲਿਕਾ ਅਨਾਮਿਕਾ ਗਰਗ ਨੇ ਰਿਬਨ ਕੱਟ ਕੇ ਕੀਤੀ। ਇਸੇ ਦੌਰਾਨ ਕਲੱਬ ਦੇ ਕਲਾਕਾਰਾਂ ਵੱਲੋਂ ਰਾਖਸ਼ਸ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ ਰਾਵਣ ਦੁਆਰ ਦੇਵ ਲੋਕ ਦੇਵਤਿਆ ਨੂੰ ਤੰਗ ਕਰਨਾ ,ਦੇਵਤਿਆ ਦਾ ਇਕੱਠੇ ਹੋਣ ਕਸ਼ੀਰ ਸਾਗਰ ਵਿਚ ਭਗਵਾਨ ਵਿਸਨੂੰ ਕੋਲ ਜਾਣਾ,ਭਗਵਾਨ ਵਿਸਨੂੰ ਦੁਆਰਾ ਮੁਨਸ ਰੂਪ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਅਦਾ ਕਰਨਾ, ਰਾਵਣ ਵੇਦਵਤੀ ਸੰਵਾਦ, ਸੰਰਗੀ ਰਿਸੀ ਦੁਆਰਾ ਪੁੱਤਰ ਏਸਟੀ ਯੱਗ ਕਰਵਾਉਣਾ ਰਾਮ ਜਨਮ ਹੋਣਾ ।ਸਾਰੇ ਸ਼ੀਨ ਦੇਖਣ ਯੋਗ ਸਨ। ਕਲੱਬ ਦੇ ਡਾਇਰੈਕਟਰ ਜਗਦੀਸ ਜੋਗਾ ਤੇ ਦੀਵਾਨ ਭਾਰਤੀ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ ।ਵਿਸਨੂੰ ਭਗਵਾਨ ਦੇ ਰੋਲ ਵਿਚ ਰੋਹਿਤ ਭਾਰਤੀ, ਵੈਦਵਤੀ ਸੁੱਖੀ ਬਠਿੰਡਾ,ਰਾਵਣ ਪ੍ਰਵੀਨ ਪੀ ਪੀ ,ਮਾਰੀਚ ਮਾਸਟਰ ਰਜੇਸ, ਸੁਬਾਹੂ ਸਾਗਰ ਨਿਆਰੀਆਂ, ਆਦਿ ਨੇ ਸੀਨ ਪੇਸ ਕੀਤੇ ਗਏ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਗਜਿੰਦਰ ਨਿਆਰਿਆ, ਨਵੀਂ ਨਿਆਰਿਆ, ਸਾਗਰ ਨਿਆਰਿਆ, ਸੁਰਿੰਦਰ ਲਾਲੀ, ਬਿੱਟੂ ਸ਼ਰਮਾ,ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਹਰਦੀਪ ਸਾਉਡ ਅਮਿਤ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਬਾ ਖੂਬੀ ਨਿਭਾ ਰਹੇ ਸਨ।