ਰਾਮ ਦੇ ਭਾਰਤ ‘ਚ ਪੈਟਰੋਲ ਦੀ ਕੀਮਤ 93, ਸੀਤਾ ਦੇ ਨੇਪਾਲ ‘ਚ 53 ਤੇ ਰਾਵਣ ਦੀ ਲੰਕਾ ‘ਚ 51 ਰੁਪਏ, ਸਵਾਮੀ ਦਾ ਆਪਣੀ ਸਰਕਾਰ ‘ਤੇ ਤਿੱਖਾ ਵਾਰ

0
132

ਨਵੀਂ ਦਿੱਲੀ 02,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਬੀਤੇ ਦਿਨੀਂ ਪੇਸ਼ ਕੀਤੇ ਗਈ ਬਜਟ ‘ਚ ਸਰਕਾਰ ਨੇ ਪੈਟਰੋਲ ‘ਤੇ 2.5 ਰੁਪਏ ਪ੍ਰਤੀ ਲੀਟਰ ਦਾ ਖੇਤੀ ਸੈੱਸ ਲਾਇਆ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ ‘ਤੇ ਜ਼ਿਆਦਾ ਅਸਰ ਨਹੀਂ ਪਏਗਾ। ਇਸ ਦੇ ਨਾਲ ਹੀ ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਣੀਅਮ ਸਵਾਮੀ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ।

ਸਵਾਮੀ ਨੇ ਆਪਣੀ ਹੀ ਸਰਕਾਰ ‘ਤੇ ਤਾਅਨੇ ਮਾਰਦਿਆਂ ਟਵੀਟ ਕੀਤਾ ਹੈ। ਸਵਾਮੀ ਨੇ ਟਵੀਟ ਕਰਕੇ ਰਾਮਾਇਣ ਦੇ ਪਾਤਰਾਂ ਦੇ ਜਨਮ ਸਥਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਰਾਮ ਦੇ ਭਾਰਤ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ ਜਦੋਂਕਿ ਗੁਆਂਢੀ ਦੇਸ਼ ਨੇਪਾਲ ਤੇ ਸ੍ਰੀਲੰਕਾ ਵਿੱਚ ਇਹ ਭਾਰਤ ਨਾਲੋਂ ਘੱਟ ਹੈ।

ਸੁਬਰਾਮਨੀਅਮ ਸਵਾਮੀ ਨੇ ਲਿਖਿਆ, ਰਾਮ ਦੇ ‘ਭਾਰਤ ਵਿੱਚ ਪੈਟਰੋਲ ਦੀ ਕੀਮਤ 93 ਰੁਪਏ, ਸੀਤਾ ਦੇ ਨੇਪਾਲ ਵਿੱਚ ਪੈਟਰੋਲ ਦੀ ਕੀਮਤ 53 ਰੁਪਏ ਤੇ ਰਾਵਣ ਦੀ ਲੰਕਾ ਵਿੱਚ ਪੈਟਰੋਲ ਦੀ ਕੀਮਤ 51 ਰੁਪਏ ਹੈ।’

LEAVE A REPLY

Please enter your comment!
Please enter your name here