
ਨਵੀਂ ਦਿੱਲੀ18,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਯੋਗਾ ਗੁਰੂ ਰਾਮਦੇਵ ਨੇ ਅੱਜ ਕੋਰੋਨਾ ਵਾਇਰਸ ਦੀ ਨਵੀਂ ਦਵਾਈ ਲਾਂਚ ਕੀਤੀ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ। ਅਹਿਮ ਗੱਲ ਹੈ ਕਿ ਇਸ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਦੀ ਕੋਰੋਨਿਲ ਗੋਲੀ ਹੁਣ ਕੋਵਿਡ ਦਾ ਇਲਾਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੇ ਕਰੋਨੀਲ ਟੈਬਲੇਟ ਨੂੰ ਕੋਰੋਨਾ ਡਰੱਗ ਵਜੋਂ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪਤੰਜਲੀ ਦੀ ਇਸ ਦਵਾਈ ਦੇ ਖੋਜ ਪੱਤਰ ਵੀ ਜਾਰੀ ਕੀਤੇ।
