
ਚੰਡੀਗੜ੍ਹ 16 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਰਾਧਾ ਸਵਾਮੀ ਡੇਰਾ ਬਿਆਸ ਦੇ ਸਤਿਸੰਗ ਘਰਾਂ ‘ਚ ਹੋਣ ਵਾਲੇ ਸਾਰੇ ਸਮਾਗਮ ਹੁਣ 31 ਮਾਰਚ 2021 ਤੱਕ ਨਹੀਂ ਹੋਣਗੇ। ਕੋਰੋਨਾਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਕਾਰਨ ਹੁਣ ਡੇਰ ਬਿਆਸ ਵਿਖੇ ਹੋਣ ਵਾਲੇ ਸਤਿਸੰਗ ਜਾਂ ਸਮਾਗਮ 31 ਮਾਰਚ ਤੱਕ ਨਹੀਂ ਹੋਣਗੇ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਸੰਗਤ ਦੇ ਆਉਣ ‘ਤੇ ਪਾਬੰਦੀ ਰਹੇਗੀ, ਕਿਉਂਕਿ ਸਤਿਸੰਗ ਘਰ ਬੰਦ ਰਹਿਣਗੇ। ਡੇਰਾ ਬਿਆਸ ਵਿਚ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਨਲੌਕ-4 ਦੇ ਅਧੀਨ, ਡੇਰਾ ਬਿਆਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਸਪੱਸ਼ਟੀਕਰਨ ਦਿੱਤਾ ਗਿਆ ਸੀ ਕਿ ਕੋਵਿਡ-19 ਦੇ ਕਾਰਨ, 31 ਦਸੰਬਰ ਤੱਕ ਸਾਰੇ ਰਾਧਾ ਸਵਾਮੀ ਸਤਿਸੰਗ ਘਰਾਂ ਵਿੱਚ ਸਤਿਸੰਗ ਨਹੀਂ ਹੋਵੇਗਾ।
