
ਮਾਨਸਾ 11 ਅਗਸਤ (ਸਾਰਾ ਯਹਾਂ/ਜੋਨੀ ਜਿੰਦਲ)
ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ{ਰਜਿ} ਮਾਨਸਾ ਵੱਲੋ ਦੂਸਰੀ ਧਾਰਮਿਕ ਬੱਸ ਯਾਤਰਾ ਮਾਨਸਾ ਤੋ ਵਰਿੰਦਾਵਨ ਲਈ ਅੱਜ ਧਾਰਮਿਕ ਰੀਤੀ ਰਿਵਾਜ ਅਨੂਸਾਰ ਸ੍ਰੀ ਸ਼ਿਵ ਸਨੀ ਪੁਸਪ ਵਾਟਿਕਾ ਮੰਦਰ ਕੋਲੋ ਮੰਡਲ ਦੇ ਪ੍ਰਧਾਨ ਰਾਜੇਸ ਠੇਕੇਦਾਰ ਦੀ ਰਹਿਨਮਾਈ ਹੇਠ ਰਵਾਨਾ ਹੋਈ।ਇਸ ਮੋਕੇ ਨਾਰੀਅਲ ਦੀ ਰਸਮ ਅਗਰਵਾਲ ਸਭਾਂ ਦੇ ਮੀਤ ਪ੍ਰਧਾਨ ਰਾਜੇਸ ਪੰਧੇਰ ਤੇ ਝੰਡੀ ਦੇਣ ਦੀ ਰਸਮ ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਰੁਲਦੁ ਰਾਮ ਨੰਦਗੜ ਨੇ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ ਇਸ ਨਾਲ ਸਾਡੀ ਭਾਇਚਾਕ ਸਾਂਝ ਕਾਇਮ ਰਹਿੰਦੀ ਹੈ ।ਮੰਡਲ ਦੇ ਪ੍ਰਧਾਨ ਰਾਜੇਸ ਠੇਕੇਦਾਰ ਨੇ ਦੱਸਿਆ ਕਿ ਇਹ ਬੱਸ ਵਰਿੰਦਾਵਨ , ਮਥੂਰਾ , ਗੋਕਲ , ਰਮਾਰੇਤੀ , ਗੋਵਰਧਨ , ਨੰਦਗਊ ਬਰਸਾਨਾ ਆਦਿ ਮੰਦਰਾ ਦੇ ਦਰਸਨ ਕਰਵਾਕੇ ੧੩ ਅਗਸਤ ਨੂੰ ਵਾਪਿਸ ਆਵੇਗੀ ।ਇਸ ਮੋਕੇ ਦਰਸਨ ਬਾਸਲ , ਭੋਲਾ ਨਾਥ, ਰਾਜ ਕੁਮਾਰ ਬੰਨਟੀ, ਅੰਮ੍ਰਿਤ ਮਿੱਤਲ , ਰਵਿੰਦਰ ਬਿੰਦੂ ,ਵਿਕੀ ਬਾਸਲ ,ਗਗਨਦੀਪ,ਅਰਵਿੰਦ , ਕਾਲਾ ਚਾਦਪੁਰੀਆ , ਪਵਨ , ਵਿਜੈ , ਸੰਜੇ , ਸੰਦੀਪ ,ਅਸ਼ਵਨੀ ਹਾਜਰ ਸਨ ।
