
ਬਠਿੰਡਾ 6 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਦਮਨੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਰਾਣੀ ਲਕਸ਼ਮੀ ਬਾਈ ਪ੍ਰੀਕਸ਼ਨ ਸਕੀਮ ਤਹਿਤ ਬਠਿੰਡਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵਿਚਕਾਰ ਦੂਜੇ ਦਿਨ ਕਰਾਟਿਆ ਦੇ ਦਿਲਚਸਪ ਮੁਕਾਬਲੇ ਹੋਏ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਲੈਕਚਰਾਰ ਰੀਟਾ ਗਰਗ ਨੇ ਦੱਸਿਆ ਕਿ 6 ਵੀ ਤੋਂ ਅੱਠਵੀਂ ਜਮਾਤ 45 ਕਿਲੋ ਤੋਂ ਘੱਟ ਵਿੱਚ ਰਾਜਵੀਰ ਕੌਰ ਰਾਮਨਗਰ ਨੇ ਪਹਿਲਾਂ,ਰੀਤੂ ਕੌਰ ਕੋਟਲੀ ਖੁਰਦ ਨੇ ਦੂਜਾ,45 ਕਿਲੋ ਤੋਂ ਵੱਧ ਭਾਰ ਵਿੱਚ ਜਸਪ੍ਰੀਤ ਕੌਰ ਰਾਮਨਗਰ ਨੇ ਪਹਿਲਾਂ, ਜੈਸਮੀਨ ਕੌਰ ਚਰਨਾਰਥਲ ਨੇ ਦੂਜਾ 40ਕਿਲੋ ਤੋਂ ਘੱਟ ਭਾਰ ਵਿੱਚ ਸੁਖਮਨਪ੍ਰੀਤ ਕੌਰ ਰਾਮਨਗਰ ਨੇ ਪਹਿਲਾਂ, ਸੁਮਨਦੀਪ ਕੌਰ ਰਾਮਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਨਵੀਨਰ ਨਵਦੀਪ ਕੌਰ ,ਅਵਤਾਰ ਸਿੰਘ ਮਾਨ, ਰਾਜਿੰਦਰ ਸਿੰਘ ਢਿੱਲੋਂ, ਵਰਿੰਦਰ ਸਿੰਘ ਵਿਰਕ ਕੁਲਦੀਪ ਸਿੰਘ ਮੂਸਾ, ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ, ਅਮਨਦੀਪ ਸਿੰਘ, ਲਖਵੀਰ ਸਿੰਘ, ਬਲਰਾਜ ਸਿੰਘ,ਕਸ਼ਮੀਰ ਸਿੰਘ, ਕੁਲਦੀਪ ਸ਼ਰਮਾ,ਰੁਪਿੰਦਰ ਕੌਰ,ਸੋਮਾਵਤੀ, ਕੁਲਵਿੰਦਰ ਸਿੰਘ, ਰਣਜੀਤ ਸਿੰਘ , ਹਰਪ੍ਰੀਤ ਸਿੰਘ, ਅਨੰਦ ਸਿੰਘ ਬਾਲਿਆਂਵਾਲੀ, ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।
