![](https://sarayaha.com/wp-content/uploads/2025/01/dragon.png)
ਜੋਗਾ, 10 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਾਨਸਾ ਭੁਪਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਪਰਮਜੀਤ ਸਿੰਘ ਭੋਗਲ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ (ਕੁੜੀਆਂ) ਵਿਖੇ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਜਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਅ। ਕਰਾਟੇ ਮੁਕਾਬਲਿਆਂ ਦਾ ਉਦਘਾਟਨ ਸਕੂਲ ਮੁਖੀ ਨਰਿੰਦਰ ਸਿੰਘ ਮਾਨਸ਼ਾਹੀਆਂ ਨੇ ਕੀਤਾ। ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਪਰਮਜੀਤ ਸਿੰਘ ਭੋਗਲ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕੀਤੀ। ਪੀ.ਟੀ.ਆਈ. ਵਿਨੌਦ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੀਆਂ ਛੇਵੀਂ ਤੋਂ ਬਾਰ੍ਹਵੀ਼ ਤੱਕ ਦੀਆਂ 40 ਖਿਡਾਰਣਾਂ ਨੇ ਵੱਖ–ਵੱਖ ਭਾਰ ਵਰਗਾਂ ਵਿੱਚ ਭਾਗ ਲਿਆ।
6ਵੀਂ ਤੋਂ 8ਵੀਂ ਤੱਕ ਦੇ ਮੁਕਾਬਲੇ ਦੇ -35 ਕਿਲੋ ਭਾਰ ਵਿੱਚ ਸਮਰੀਤ ਕੌਰ ਸਸਸ ਕਾਨ੍ਹਗੜ ਨੇ ਪਹਿਲਾ ਤੇ ਨਰਿੰਦਰ ਕੌਰ ਸਮਸ ਸਰਦੂਲੇਵਾਲਾ ਨੇ ਦੂਸਰਾ, -40 ਕਿਲੋ ਭਾਰ ਵਿੱਚ ਰੀਤੂ ਕੌਰ ਸਹਸ ਦਿਆਲਾਪੁਰਾ ਨੇ ਪਹਿਲਾ ਤੇ ਸੁਮਨਪ੍ਰੀਤ ਕੌਰ ਸਮਸ ਕੋਰਵਾਲਾ ਨੇ ਦੂਸਰਾ, -45 ਕਿਲੋ ਭਾਰ ਵਿੱਚ ਪੇਸਵਾਦੀਪ ਕੌਰ ਸਹਸ ਭੁਪਾਲ ਨੇ ਪਹਿਲਾ ਤੇ ਸੀਰਤ ਕੌਰ ਸਮਸ ਹੀਰੇਵਾਲਾ ਨੇ ਦੂਸਰਾ, -45ਕਿਲੋ ਭਾਰ ਵਿੱਚ ਰੀਤੂ ਰਾਣੀ ਸਹਸ ਭੁਪਾਲ ਨੇ ਪਹਿਲਾ ਤੇ ਹੁਸਨਵੀਰ ਕੌਰ ਸਸਸ ਧਰਮਪੁਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ 9ਵੀਂ ਤੋਂ ਬਾਰ੍ਹਵੀਂ ਜਮਾਤ ਦੇ ਮੁਕਾਬਲਿਆਂ ਵਿੱਚੋਂ -40 ਕਿਲੋ ਭਾਰ ਵਰਗ ਵਿੱਚ ਰਾਜਵੀਰ ਕੌਰ ਸਸਸਸ ਅਤਲਾ ਕਲਾਂ ਨੇ ਪਹਿਲਾ ਤੇ ਲਵਜੋਤ ਕੌਰ ਸਹਸ ਦਿਆਲਪੁਰਾ ਨੇ ਦੂਸਰਾ, -45 ਕਿਲੋ ਭਾਰ ਵਿੱਚ ਖੁਸਪ੍ਰੀਤ ਕੌਰ ਸਸਸਸ ਕੋਟੜਾ ਕਲਾਂ ਨੇ ਪਹਿਲਾ ਤੇ ਜਸਵੀਰ ਕੌਰ ਸਸਸ ਧਰਮਪੁਰਾ ਨੇ ਦੂਸਰਾ, -50 ਕਿਲੋ ਭਾਰ ਵਿੱਚ ਗਗਨਦੀਪ ਕੌਰ ਸਸਸਸ ਰੰਘੜਿਆਲ ਨੇ ਪਹਿਲਾ ਤੇ ਸੰਦੀਪ ਕੌਰ ਸਸਸਸ (ਕੁ) ਬੁਢਲਾਡਾ ਨੇ ਦੂਸਰਾ, +50 ਕਿਲੋ ਭਾਰ ਵਿੱਚ ਸੁਖਮਪ੍ਰੀਤ ਕੌਰ ਸਸਸ (ਕੁ) ਫਫੜੇ ਭਾਈਕੇ ਨੇ ਪਹਿਲਾ ਤੇ ਸ਼ਗਨਪ੍ਰੀਤ ਕੌਰ ਸਸਸਸ ਅਤਲਾ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਨਿਰਮਲ ਸਿੰਘ, ਦਿਪਾਕਰ ਡੈਵੀ, ਕਿਰਨਜੀਤ ਕੋਰ (ਕਨਵੀਨਰ), ਵਿਨੋਦ ਕੁਮਾਰ, ਪਾਲਾ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਰਾਜਦੀਪ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ, ਅਸ਼ੋਕ ਕੁਮਾਰ, ਨਛੱਤਰ ਸਿੰਘ, ਕਰਮਜੀਤ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਕ੍ਰਿਸ਼ਨ ਕੁਮਾਰ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)