ਰਾਣਾ ਕੇ.ਪੀ. ਨੇ ਕੋਵਿਡ -19 ਦੇ ਟਾਕਰੇ ਵਾਸਤੇ ਪੰਜਾਬ ਲਈ ਵਿੱਤੀ ਰਾਹਤ ਅਤੇ ਸਿਹਤ ਲਈ ਢੁੱਕਵੇਂ ਬੁਨਿਆਦੀ ਢਾਂਚੇ ਦੀ ਮੰਗ ਕੀਤੀ

0
16

ਚੰਡੀਗੜ•, 21 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੋਵਿਡ-19 ਮਹਾਂਮਾਰੀ ਦੇ ਟਾਕਰੇ ਵਾਸਤੇ ਸੂਬੇ ਲਈ ਵਿੱਤੀ ਰਾਹਤ ਅਤੇ ਟੈਸਟ ਕਿੱਟਾਂ ਸਮੇਤ ਸਿਹਤ ਲਈ ਢੁੱਕਵੇਂ ਬੁਨਿਆਦੀ ਢਾਂਚੇ ਦੀ ਮੰਗ ਕੀਤੀ ਹੈ। ਉਨ•ਾਂ ਆਲ ਇੰਡੀਆ ਲੈਜਿਸਲੇਟਿਵ ਬਾਡੀਜ਼ ਦੇ ਪ੍ਰੀਜਾਈਡਿੰਗ ਅਧਿਕਾਰੀਆਂ (ਵੱਖ ਵੱਖ ਵਿਧਾਨ ਸਭਾ ਦੇ ਸਪੀਕਰਾਂ) ਦੀ ਵੀਡੀਓ ਕਾਨਫਰੰਸ ਦੌਰਾਨ ਇਹ ਮੰਗ ਉਠਾਈ।
ਰਾਣਾ ਕੇ.ਪੀ. ਸਿੰਘ ਨੇ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ•ਾਂ ਕੋਵਿਡ ਮਹਾਂਮਾਰੀ ਵਿਰੁੱਧ ਜੰਗ ‘ਤੇ ਫ਼ਤਿਹ ਪਾਉਣ ਲਈ ਲੋਕ ਸਭਾ ਸਪੀਕਰ ਨੂੰ ਪੰਜਾਬ ਸੂਬੇ ਲਈ ਵਾਧੂ ਵਿੱਤੀ ਸਹਾਇਤਾ ਅਤੇ ਸਿਹਤ ਲਈ ਢੁੱਕਵੇਂ ਬੁਨਿਆਦੀ ਢਾਂਚੇ ਵਾਸਤੇ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਦੀ ਅਪੀਲ ਕੀਤੀ।
ਰਾਣਾ ਕੇ.ਪੀ. ਸਿੰਘ ਨੇ ਆਪਣੇ ਸਾਰੇ ਹਮਰੁਤਬਾ ਸਪੀਕਰਾਂ ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਕਾਰਨ ਸੂਬੇ ਵਿੱਚ ਫਸੇ ਸਾਰੇ ਪ੍ਰਵਾਸੀ ਸੁਰੱਖਿਅਤ ਹਨ ਅਤੇ ਪੰਜਾਬ ਸਰਕਾਰ ਉਨ•ਾਂ ਦੀ ਚੰਗੀ ਦੇਖਭਾਲ ਕਰ ਰਹੀ ਹੈ ਅਤੇ ਉਨ•ਾਂ ਦੀ ਸਕਰੀਨਿੰਗ ਅਤੇ ਸੁਰੱਖਿਅਤ ਠਹਿਰ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਸੰਕਟ ਦੀ ਇਸ ਸਥਿਤੀ ਵਿੱਚ ਰਾਜਾਂ ਨੂੰ ਵਿੱਤੀ ਸਹਾਇਤਾ ਲਈ ਵਿਆਪਕ ਨੀਤੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਕੋਰੋਨਵਾਇਰਸ ਦੇ ਟਾਕਰੇ ਲਈ ਪੰਜਾਬ ਨੂੰ ਕੋਈ ਵਿਸ਼ੇਸ਼ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਹੈ। ਉਨ•ਾਂ ਅੱਗੇ ਕਿਹਾ ਕਿ ਇਕ ਲੱਖ ਟੈਸਟ ਕਿੱਟਾਂ ਦੀ ਜ਼ਰੂਰਤ ਦੇ ਉਲਟ ਸੂਬੇ ਨੂੰ ਸਿਰਫ਼ ਦਸ ਹਜ਼ਾਰ ਟੈਸਟ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਉਨ•ਾਂ ਮਹਾਰਾਸ਼ਟਰ ਵਿਚ ਫਸੇ ਪੰਜਾਬੀ ਸ਼ਰਧਾਲੂਆਂ, ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਵਿਖੇ ਨਤਮਸਤਕ ਹੋਣ ਗਏ ਸਨ, ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਵੀ ਉਠਾਇਆ।
ਵਿਚਾਰ-ਵਟਾਂਦਰੇ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਲਾਕਡਾਊਨ/ਕਰਫਿਊ ਕਾਰਨ ਦੂਜੇ ਰਾਜਾਂ ਵਿੱਚ ਫਸੇ ਵਿਦਿਆਰਥੀਆਂ / ਲੋਕਾਂ ਦੀ ਸੁਰੱਖਿਆ ਸਮੇਤ ਕੋਵਿਡ-19 ਸੰਬੰਧੀ ਕਿਸੇ ਵੀ ਤਰ•ਾਂ ਦੀ ਮਦਦ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ ਲਈ ਹਰੇਕ ਵਿਧਾਨ ਸਭਾ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਸਟੇਟ ਅਸੈਂਬਲੀ ਕੰਟਰੋਲ ਰੂਮਾਂ ਨਾਲ ਤਾਲਮੇਲ ਕਰਨ ਲਈ ਅਜਿਹਾ ਹੀ ਕੰਟਰੋਲ ਰੂਮ ਲੋਕ ਸਭਾ (ਸੰਸਦ) ਵਿੱਚ ਵੀ ਸਥਾਪਤ ਕੀਤਾ ਜਾਵੇਗਾ। ਸ੍ਰੀ ਓਮ ਬਿਰਲਾ ਨੇ ਸਾਰੇ ਰਾਜਾਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਕਿਹਾ। ਉਨ•ਾਂ ਕਿਹਾ ਕਿ ਕੋਰੋਨਾਵਾਇਰਸ ਦੇ ਟਾਕਰੇ ਲਈ ਇਹ ਐਪ ਤਕਨਾਲੋਜੀ ਦੀ ਸ਼ਾਨਦਾਰ ਵਰਤੋਂ ਹੈ।
ਰਾਣਾ ਕੇ.ਪੀ. ਸਿੰਘ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਸੂਬੇ ਦੀ ਸਹਾਇਤਾ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਅਤੇ ਸਟਾਫ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਕਿ ਰਾਜ ਦੀਆਂ ਵਿਧਾਨ ਸਭਾਵਾਂ ਇਸ ਸਥਿਤੀ ਵਿੱਚ ਕਿਵੇਂ ਕੰਮ ਕਰ ਰਹੀਆਂ ਹਨ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਸਹਿਯੋਗ ਨਾਲ ਵਿਧਾਇਕ ਰਾਹਤ ਕਾਰਜਾਂ ਵਿੱਚ ਕਿਵੇਂ ਯੋਗਦਾਨ ਅਤੇ ਸਹਾਇਤਾ ਦੇ ਰਹੇ ਹਨ।    
———–

LEAVE A REPLY

Please enter your comment!
Please enter your name here