ਨਵੀਂ ਦਿੱਲੀ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਕੀਤੇ ਤਾਬੜਤੋੜ ਹਮਲਿਆਂ ਦਾ ਜਵਾਬ ਦਿੰਦਿਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ‘ਤੇ ਬਿਆਨ ਦਿੱਤਾ। ਰਾਜ ਸਭਾ ‘ਚ ਬੋਲਦੇ ਹੋਏ ਨਰਿੰਦਰ ਤੋਮਰ ਨੇ ਕਿਹਾ, “ਦੇਸ਼ ‘ਚ ਸਿਰਫ ਇੱਕ ਸੂਬੇ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਗਲਤਫਹਿਮੀ ਹੈ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ। ਕੋਈ ਸਾਨੂੰ ਦੱਸੇ ਕਿ ਕਾਨੂੰਨ ‘ਚ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਜ਼ਿਕਰ ਹੈ?
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਤੇ ਜਥੇਬੰਦੀਆਂ ਦੱਸਣ ਕਿ ਇਸ ਕਾਨੂੰਨ ‘ਚ ਕੀ ਕਾਲਾ ਹੈ? ਤਾਂ ਜੋ ਸਾਨੂੰ ਵੀ ਪਤਾ ਚਲੇ ਤੇ ਮੈਂ ਇਸ ਨੂੰ ਸਾਫ਼ ਕਰ ਸਕਾਂ। ਖੇਤੀ ਮੰਤਰੀ ਦੇ ਭਾਸ਼ਣ ਮਗਰੋਂ ਵਿਰੋਧੀ ਧਿਰ ਨੇ ਰਾਜ ਸਭਾ ‘ਚ ਖੂਬ ਹੰਗਾਮਾ ਕੀਤਾ।
ਤੋਮਰ ਨੇ ਆਪਣੇ ਭਾਸ਼ਨ ‘ਚ ਅੱਗੇ ਕਿਹਾ, “ਕਾਨੂੰਨਾਂ ‘ਚ ਸੋਧ ਦੇ ਪ੍ਰਸਤਾਵ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਇਨ੍ਹਾਂ ਕਾਨੂੰਨਾਂ ‘ਚ ਕੁਝ ਗਲਤ ਹੈ। ਕਾਂਗਰਸ ਸਿਰਫ ਖੂਨ ਨਾਲ ਖੇਤੀ ਕਰਨਾ ਜਾਣਦੀ ਹੈ। ਭਾਜਪਾ ਸਿਰਫ ਪਾਣੀ ਨਾਲ ਖੇਤੀ ਕਰਨਾ ਜਾਣਦੀ ਹੈ।”
ਉਨ੍ਹਾਂ ਕਿਹਾ ਕਿ “ਪੰਜਾਬ ਸਰਕਾਰ ਦੇ ਕਾਨੂੰਨ ‘ਚ ਕਿਸਾਨ ਜੇਲ੍ਹ ਜਾ ਸਕਦੇ ਹਨ ਪਰ ਸਾਡੇ ਕਾਨੂੰਨ ‘ਚ ਅਜਿਹਾ ਨਹੀਂ। ਕਿਸਾਨ ਜਦੋਂ ਚਾਹੁਣ ਇਸ ਕਾਨੂੰਨ ਤੋਂ ਵੱਖ ਹੋ ਸਕਦੇ ਹਨ।“
ਤੋਮਰ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਸਾਡੀ ਸਰਕਾਰ ਪਿੰਡਾਂ ਤੇ ਕਿਸਾਨਾਂ ਦੇ ਵਿਕਾਸ ਲਈ ਵਚਨਬੱਧ ਹੈ। ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ਖੁੱਸ ਜਾਣਗੀਆਂ। ਕੋਈ ਸਾਨੂੰ ਦੱਸੇ ਕਿ ਕਿਸ ਕਾਨੂੰਨ ਦੀ ਕਿਸ ਵਿਵਸਥਾ ਵਿੱਚ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜ਼ਿਕਰ ਹੈ