*ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਮਾਨਸਾ ਜ਼ਿਲ੍ਹੇ ਦੇ ਨੰਨ੍ਹੇ ਖਿਡਾਰੀ ਆਨੰਦਪੁਰ ਸਾਹਿਬ ਲਈ ਰਵਾਨਾ*

0
20

ਮਾਨਸਾ, 5 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਮਾਨਸਾ ਦੇ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਨੇ ਹਰੀ ਝੰਡੀ ਦੇ ਕੇ ਨੰਨ੍ਹੇ ਖਿਡਾਰੀਆਂ ਨੂੰ ਰਵਾਨਾ ਕੀਤਾ। ਸਿੱਖਿਆ ਅਧਿਕਾਰੀਆਂ ਨੇ ਨੰਨ੍ਹੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆ ਕਿਹਾ ਕਿ ਪ੍ਰਾਇਮਰੀ ਪੱਧਰ ‘ਤੇ ਖੇਡਾਂ ਦਾ ਮੁੱਢ ਬੱਝਦਾ ਹੈ, ਜਿੰਨ੍ਹਾਂ ਦੀ ਪ੍ਰਫੱਲਤਾਂ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੇਰਿਆ ਕਿ ਉਹ ਮਿਆਰੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ।ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ, ਡਿਪਟੀ ਡੀਈਓ ਸੈਕੰਡਰੀ ਡਾ ਵਿਜੈ ਕੁਮਾਰ ਮਿੱਢਾ ਅਤੇ ਬੀਪੀਈਓ ਅਮਨਦੀਪ ਸਿੰਘ, ਲਖਵਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਇਸ ਵਾਰ ਵੀ ਮਾਨਸਾ ਜ਼ਿਲ੍ਹਾ ਰਾਜ ਪੱਧਰੀ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਉਨ੍ਹਾਂ ਪ੍ਰਬੰਧਕੀ ਟੀਮ ਨੂੰ ਮਾਨਸਾ ਵਿਖੇ ਪੰਜਾਬ ਪੈਟਰਨ ‘ਤੇ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਕਰਵਾਉਣ ਲਈ ਵਧਾਈ ਦਿੱਤੀ। ਹਰਦੀਪ ਸਿੰਘ ਸਿੱਧੂ ਜ਼ਿਲ੍ਹਾ ਇੰਚਾਰਜ਼ ਪ੍ਰਾਇਮਰੀ ਖੇਡਾਂ ਅਤੇ ਮੀਡੀਆ ਇੰਚਾਰਜ਼ ਰਾਜੇਸ਼ ਕੁਮਾਰ ਬੁਢਲਾਡਾ ਤੇ ਗੁਰਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਮਾਨਸਾ ਜ਼ਿਲ੍ਹੇ ਦੇ 250 ਬੱਚੇ ਭਾਗ ਲੈ ਰਹੇ ਹਨ। ਇਹ ਖਿਡਾਰੀ ਫੁੱਟਬਾਲ, ਖੋ-ਖੋ, ਕਬੱਡੀ, ਕਰਾਟੇ, ਗੱਤਕਾ, ਯੋਗਾ, ਜਿਮਨਾਸਟਿਕ, ਕੁਸ਼ਤੀ, ਸਕੇਟਿੰਗ,ਰੱਸੀ ਟੱਪਣਾ, ਬੈਡਮਿੰਟਨ, ਸਤਰੰਜ਼, ਐਥਲੈਟਿਕਸ ਆਦਿ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ  ਬਲਾਕ ਖੇਡ ਅਫ਼ਸਰ ਬਲਵਿੰਦਰ ਸਿੰਘ ਮਾਨਸਾ, ਰਣਜੀਤ ਸਿੰਘ ਝੁਨੀਰ, ਬੁੱਧ ਸਿੰਘ ਬੁਢਲਾਡਾ, ਬਲਵਿੰਦਰ ਸਿੰਘ ਸਰਦੂਲਗੜ੍ਹ, ਬਲਜਿੰਦਰ ਸਿੰਘ ਬਰੇਟਾ, ਗੁਰਦੀਪ ਸਿੰਘ ਡੀ ਐਮ ਖੇਡਾਂ, ਰਾਮਨਾਥ ਧੀਰਾ, ਰਣਧੀਰ ਸਿੰਘ ਆਦਮਕੇ, ਬਲਜਿੰਦਰ ਸਿੰਘ ਅਤਲਾ ਕਲਾਂ, ਕਾਲਾ ਸਿੰਘ ਸਹਾਰਨਾ, ਇੰਦਰਜੀਤ ਮੋਡਾ ਕਰ ਰਹੇ ਹਨ। ਇਸ ਮੌਕੇ ਕਰਮਜੀਤ ਕੌਰ ਉੱਭਾ, ਪ੍ਰੀਤਮ ਸਿੰਘ, ਹਰਫੂਲ ਸਿੰਘ, ਅਮਰਜੀਤ ਕੌਰ ਬੈਹਣੀਵਾਲ, ਸ਼ੰਕਰ ਲਾਲ ਬੁਢਲਾਡਾ, ਸੁਰਿੰਦਰ ਬੁਢਲਾਡਾ, ਸੁਨੰਦਾ ਦੂਲੋਵਾਲ, ਨਵਨੀਤ ਕੁਮਾਰ, ਇਕਬਾਲ ਉੱਭਾ,ਸਵਿੰਦਰ ਕੌਰ, ਅਵਤਾਰ ਸਿੰਘ, ਸਤਪਾਲ ਜੀਤਸਰ, ਰਣਜੀਤ ਸਿੰਘ ਜੀਤਸਰ, ਛਿੰਦਰਪਾਲ ਕੌਰ, ਅੰਗਰੇਜ਼ ਸਾਹਨੇਵਾਲੀ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਸਿਕੰਦਰ ਸਿੰਘ, ਸੁਖਵਿੰਦਰ ਬਰੇਟਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here