
ਮਾਨਸਾ, 20 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋੋਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਜ਼ਿਲਾ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲਾ ਪੱਧਰੀ ਖੇਡਾਂ (ਲੜਕੇ/ਲੜਕੀਆਂ) ਅੰਡਰ 14,17,21,21-40,41-50 ਅਤੇ 50 ਤੋੋਂ ਵੱਧ ਉਮਰ ਵਰਗ ਦੀਆਂ 18 ਖੇਡਾਂ ਕਰਵਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਹੜੀਆਂ ਖੇਡਾਂ ਜ਼ਿਲਾ ਪੱਧਰ ’ਤੇ ਨਹੀਂ ਕਰਵਾਈਆਂ ਗਈਆਂ ਉਹਨਾਂ 5 ਖੇਡਾਂ ( ਸਾਫਟਬਾਲ, ਵੇਟ ਲਿਫਟਿੰਗ, ਪਾਵਰ ਲਿਫਟਿੰਗ ,ਫੈਨਸਿੰਗ ਅੰਡਰ 14,17,21,21-40 ਦੇ ਟਰਾਇਲ ਅੱਜ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਲਏ ਗਏ।
