
ਮਾਨਸਾ, 29 ਅਪ੍ਰੈਲ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜਿਲਾ ਮਾਨਸਾ ਦੀ ਲਵਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਅੰਕਿਤ ਕੌਰ ਨੇ ਦੂਜਾ ਸਥਾਨ ਹਾਸਿਲ ਕਰਕੇ ਜ਼ਿਲੇ ਦਾ ਨਾਮ ਚਮਕਾਇਆ। ਦੋਵੇਂ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸਨਮਾਨ ਦੇ ਤੌਰ ਤੇ ਕ੍ਰਮਵਾਰ 51, 51 ਹਜ਼ਾਰ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਮੈਰਿਟ ਸੂਚੀ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਪ੍ਰਸੰਸਾ ਪੱਤਰ ਰਾਹੀਂ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੋਵੇਂ ਵਿਦਿਆਰਥਣਾਂ ਸਮੇਤ ਉਨਾਂ ਦੇ ਮਾਪਿਆ ਅਤੇ ਸਕੂਲੀ ਅਧਿਆਪਕਾਂ ਨੂੰ ਮੁਬਾਰਬਾਦ ਦਿੰਦਿਆਂ ਕੀਤਾ। ਉਨਾਂ ਦੋਵੇਂ ਵਿਦਿਆਰਥਣਾਂ ਨੂੰ ਭਵਿੱਖ ਅੰਦਰ ਹੋਰ ਵਧੀਆਂ ਪੜਾਈ ਕਰਕੇ ਆਪਣੇ ਮਾਤਾ ਪਿਤਾ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਲਈ ਪੇ੍ਰਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਠਵੀ ਦੀ ਮੈਰਿਟ ਸੂਚੀ ’ਚ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 14 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ਼ ਕਰਵਾਇਆ ਹੈ, ਜਿਸਦੇ ਲਈ ਸਮੂਹ ਵਿਦਿਆਰਥੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਉਨਾਂ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਲਵਪ੍ਰੀਤ ਕੌਰ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਗੁਰਅੰਕਿਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਬੁਢਲਾਡਾ ’ਚ ਪੜਦੀਆਂ ਹਨ।
ਇਸ ਮੌਕੇ ਹਰਿੰਦਰ ਸਿੰਘ ਭੁੱਲਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਰਾਜ ਦੀ ਮੈਰਿਟ ਸੂਚੀ ਵਿੱਚ ਪਹਿਲੇ ਅਤੇ ਦੂਸਰੇ ਸਥਾਨ ਤੋਂ ਇਲਾਵਾ ਭਾਰਤੀ ਮਾਡਲ ਸਕੂਲ ਕੁਲਰੀਆਂ,ਰਮਨਪ੍ਰੀਤ ਕੌਰ ਰੱਲਾ,ਗੁਰਜੋਤ ਕੌਰ ਰੱਲਾ, ਅਮਨਜੋਤ ਕੌਰ ਮਾਡਲ ਸਕੂਲ ਕੁਲਰੀਆਂ,ਨੰਦਨੀ ਕੌਰ ਰੱਲਾ,ਗਗਨਦੀਪ ਕੌਰ ਰੱਲਾ,ਜਸਲੀਨ ਕੌਰ ਕਿਸਨਗੜ, ਗੁਰਪ੍ਰੀਤ ਕੌਰ ਰੱਲਾ,ਬਲਕਰਨ ਸਿੰਘ ਦਲੇਲ ਸਿੰਘ ਵਾਲਾ, ਦਵਿੰਦਰ ਕੌਰ ਰੱਲਾ,ਹਰਮਨਪ੍ਰੀਤ ਕੌਰ ਕੰਨਿਆ ਸਕੂਲ ਬੋਹਾ ਅਤੇ ਜਸਪ੍ਰੀਤ ਕੌਰ ਲਾਲਿਆਂਵਾਲੀ ਨੇ ਵੀ ਰਾਜ ਪੱਧਰ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ।


ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਅੱਠਵੀਂ ਦੀ ਮੈਰਿਟ ਸੂਚੀ ਦੇ 356 ਵਿਦਿਆਰਥੀਆਂ ਵਿੱਚੋਂ 14 ਜ਼ਿਲਾ ਮਾਨਸਾ ਨਾਲ ਸੰਬੰਧਿਤ ਹਨ,ਜੋ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਹਨ। ਸਮੁੱਚੇ ਤੌਰ ‘ਤੇ ਸੂਬੇ ਵਿੱਚ ਜ਼ਿਲਾ ਮਾਨਸਾ ਦਾ 16 ਵਾਂ ਸਥਾਨ ਹੈ। ਸਾਰੇ ਵਿਦਿਆਰਥੀਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਰੱਲਾ ਦੀਆਂ ਛੇ ਵਿਦਿਆਰਥਣਾਂ ਵੀ ਸਾਮਲ ਹਨ ,ਜਿੰਨਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ਭੁਪਿੰਦਰ ਕੌਰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਅਤੇ ਗੁਰਲਾਭ ਸਿੰਘ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਸਾਂਝੇ ਤੌਰ ‘ਤੇ ਅੱਠਵੀਂ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਕੂਲ ਮੁਖੀਆਂ ,ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ ।
ਤਸਵੀਰ 1
