
ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ)
ਸਥਾਨਕ ਅਗਰਵਾਲ ਸਭਾ {ਰਜਿ} ਵੱਲੋ ਸਭਾ ਦੇ ਪ੍ਰਧਾਨ ਪ੍ਰਸੋਤਮ ਦਾਸ ਬਾਸਲ ਦੀ ਅਗਵਾਈ ਹੇਠ ਇਕ ਮੀਟਿੰਗ ਨਾਨਕ ਮਲ ਧਰਮਸਾਲਾ ਵਿਖੇ ਆਯੌੌਜਿਤ ਕੀਤੀ ਗਈ ਜਿਸ ਵਿਚ ਸਭਾ ਦੇ ਕੰਮਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਭਾ ਦੇ ਮੈਬਰ ਰਾਜੇਸ ਪੰਧੇਰ ਨੂੰੰ ਉਹਨਾ ਦੀਆ ਸਭਾਂ ਅਤੇ ਸਮਾਜ ਪ੍ਰਤੀ ਵਧੀਆ ਸੇਵਾਵਾ ਨੂੰ ਮੁੱਖ ਰੱਖਦੇ ਹੋਏ ਸਭਾ ਦਾ ਮੀਤ ਪ੍ਰਧਾਂਨ ਨਿਯੂਕਤ ਕੀਤਾ ਗਿਆ ਇਸ ਮੋਕੇ ਅਗਰਵਾਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸੋਕ ਗਰਗ ਨੇ ਨਵਨਿਯੂਕਤ ਮੀਤ ਪ੍ਰਧਾਨ ਰਾਜੇਸ ਪੰਧੇਰ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਮਹਾਰਾਜਾ ਅਗਰਸੈਨ ਜੀ ਦੇ ਸਿਧਾਤਾ ਤੇ ਚਲਦੇ ਹੋਏ ਸਮਾਜ ਦੇ ਆਰਥਿਕ ਪੱਖੋ ਪੱਛੜੇ ਪਰਿਵਾਰਾ ਦੀ ਮੱਦਦ ਕਰਕੇ ਬਰਾਬਰ ਦਾਬਨਣ ਲਈ ਉਧਮ ਕਰਨਗੇ । ਇਸ ਮੋਕੇ ਰਾਜੇਸ ਪੰਧੇਰ ਨੇ ਸਭਾ ਦੀ ਲੀਡਰਸਿਪ ਨੂੰ ਵਿਸਵਾਸ ਦੁਆਇਆ ਕਿ ਜਿਸ ਆਸ ਨਾਲ ਮੈਨੂੰ ਇਹ ਮਾਨ ਬਖਸਿਆ ਹੈ ਉਸ ਤੇ ਖਰਾ ਉਤਰਾਗਾ ।ਇਸ ਮੀਟਿੰਗ ਵਿੱਚ ਆਰ ਸੀ ਗੋਇਲ , ਡਾ, ਜਨਕ ਰਾਜ ਸਿੰਗਲਾ , ਡਾ ਮਾਨਵ ਜਿੰਦਲ ,ਮਾ.ਤੀਰਥ ਸਿੰਘ ਮਿੱਤਲ , ਮਾ. ਰੁਲਦੂ ਰਾਮ ਬਾਸਲ , ਸੁਰਿੰਦਰ ਲਾਲੀ ,ਸੰਜੀਵ ਪਿੰਕਾ , ਦਰਸਨ ਪਾਲ ਗਰਗ , ਕ੍ਰਿਸ਼ਨ ਫੱਤਾ , ਵਿਸਾਲ ਜੈਨ ਗੋਲਡੀ, ਕ੍ਰਿਸਨ ਬਾਸਲ , ਵਿਨੋਦ ਭੰਮਾ , ਰਮੇਸ ਜਿੰਦਲ ,ਹੁਕਮ ਚੰਦ ਬਾਸਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਮੈਬਰ ਹਾਜਰ ਸਨ ।
