(ਸਾਰਾ ਯਹਾਂ/ਬਿਊਰੋ ਨਿਊਜ਼ ) : ਭਾਰਤ ਜੋੜੋ ਯਾਤਰਾ ਤੋਂ ਬਆਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਹਲਕੇ ਦੇ ਦੌਰੇ ‘ਤੇ ਹਨ। ਉੱਥੇ ਹੀ ਅੱਜ ਰਾਜਾ ਵੜਿੰਗ ਨੇ ਆਪਣੇ ਹਲਕੇ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਫਲ ਰਹੀ ਹੈ। ਉੱਥੇ ਹੀ ਪੰਜਾਬ ਦੇ ਲੋਕਾਂ ਨੇ ਭਾਰਤ ਜੋੜੋ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਇਸ ਯਾਤਰਾ ਨਾਲ ਪੰਜਾਬ ਨੂੰ ਕਾਂਗਰਸ ਨੂੰ ਇੱਕ ਵੱਡਾ ਬਲ ਮਿਲਿਆ ਹੈ।
ਉੱਥੇ ਹੀ PPCC ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਵੱਲੋ ਰਾਹੁਲ ਗਾਂਧੀ ਉੱਤੇ ਦਿੱਤੇ ਬਿਆਨ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਸੁਨੀਲ ਜਾਖੜ ਤੇ ਉਨ੍ਹਾਂ ਦੇ ਪਰਿਵਾਰ ਨੇ 65 ਸਾਲ ਪਾਰਟੀ ਵਿੱਚ ਰਹਿ ਕੇ ਆਪਣਾ ਮੁਕਾਮ ਬਣਇਆ ਪਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਇਸ ਤਰ੍ਹਾਂ ਦੀਆਂ ਬਿਆਨਬਾਜੀ ਕਰਨਾ ਉਨ੍ਹਾਂ ਨੂੰ ਸੋਭਾ ਨਹੀ ਦਿੰਦਾ।