
ਬੁਢਲਾਡਾ 29 ਨਵੰਬਰ(ਸਾਰਾ ਯਹਾਂ/ਮਹਿਤਾ ਅਮਨ) ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਨਮਦਿਨ ਮੌਕੇ ਅੱਜ ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਕੇਕ ਵੀ ਕੱਟਿਆ ਗਿਆ। ਕੈਂਪ ਚ ਸਰਕਾਰੀ ਹਸਪਤਾਲ ਮਾਨਸਾ ਦੀ ਮੈਡਮ ਸੁਨੈਣਾ ਦੀ ਬਲੱਡ ਬੈਂਕ ਟੀਮ ਵੱਲੋਂ 100 ਵਿਅਕਤੀਆਂ ਦਾ ਖੂਨ ਲਿਆ ਗਿਆ। ਇਸ ਮੌਕੇ ਤਰਜੀਤ ਸਿੰਘ ਚਹਿਲ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹਰ ਧਰਮ ਵਿੱਚ ਸਭ ਤੋਂ ਵੱਡਾ ਧਰਮ ਮੰਨਿਆ ਜਾਂਦਾ ਹੈ ਅਤੇ ਖੂਨਦਾਨ ਕਰਨ ਨਾਲ ਸ਼ਰੀਰ ਵਿੱਚ ਨਵੇਂ ਖੂਨ ਬਣਾਉਣ ਦੀ ਸ਼ਕਤੀ ਵੱਧਦੀ ਹੈ। ਦੂਸਰੇ ਪਾਸੇ ਤੁਹਾਡੇ ਵੱਲੋਂ ਦਿੱਤਾ ਖੂਨ ਕਿਸੇ ਲੋੜਵੰਦ ਦੇ ਕੰਮ ਆਉਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਜਗਮੋਹਨ ਜੋਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਣ ਚਿੰਨ੍ਹ ਦੇ ਕੇ ਸਨਮਾਣਿਤ ਕੀਤਾ ਗਿਆ। ਇਸ ਮੌਕੇ ਬਾਬਾ ਕੇਸਰ ਦਾਸ ਅਹਿਮਦਪੁਰ, ਸਰਬਜੀਤ ਸਿੰਘ, ਖੇਮ ਸਿੰਘ, ਯਸ਼ਪਾਲ ਗੋਇਲ, ਮੁਨੀਸ਼ ਹੌਜਰੀ, ਗੌਰਵ ਕੁਮਾਰ, ਵਿਸ਼ਾਲ ਗੋਇਲ, ਲਛਮਣ ਗੰਢੂਆਂ, ਕਾਲਾ ਸਿੰਘ ਅਚਾਨਕ, ਲਵਲੀ ਬੋੜਾਵਾਲੀਆਂ, ਕੌਂਸਲਰ ਨਰੇਸ਼ ਕੁਮਾਰ, ਜਸਕਰਨ ਸਿੰਘ, ਹਰਨੂਰ ਸਿੰਘ ਚਹਿਲ, ਸੰਦੀਪ ਕੁਮਾਰ ਮੰਡੇਰ, ਵਿੱਕੀ, ਵੀਰਇੰਦਰ ਸਿੰਘ ਦਲਿਓ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜਰ ਸਨ।
