ਮੁਕਤਸਰ (ਸਾਰਾ ਯਹਾਂ): ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਬੀਤੇ ਕੱਲ੍ਹ ਪੀਆਰਟੀਸੀ ਦੀ ਬੱਸ ‘ਚ ਸਫ਼ਰ ਕੀਤਾ ਤੇ ਯਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਯਾਤਰੀਆਂ ਤੋਂ ਸਰਕਾਰੀ ਬੱਸ ‘ਚ ਸਫ਼ਰ ਤੇ ਸੁਝਾਅ ਬਾਰੇ ਲੋਕਾਂ ਨੂੰ ਪੁੱਛਿਆ।
ਪਿਛਲੇ ਸਾਢੇ ਚਾਰ ਸਾਲ ਦੀ ਕਾਂਗਰਸ ਸਰਕਾਰ ‘ਚ ਰਾਜਾ ਵੜਿੰਗ ਪਹਿਲੇ ਅਜਿਹੇ ਟਰਾਂਸਪੋਰਟ ਮੰਤਰੀ ਹਨ ਜੋ ਇਸ ਤਰ੍ਹਾਂ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ 15 ਦਿਨ ਦੇ ਅੰਦਰ ਟਰਾਂਸਪੋਰਟ ਮਾਫੀਆ ਖ਼ਤਮ ਕੀਤਾ ਜਾਏਗਾ। ਜੋ ਕੰਮ ਪਿੱਛਲੇ 15 ਸਾਲ ‘ਚ ਨਹੀਂ ਹੋਇਆ, ਉਹ ਕੀਤਾ ਜਾਏਗਾ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਪਹਿਲੀ ਵਾਰ ਮੁਨਾਫਾ ਕਮਾਏਗੀ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਤਜਵੀਜ਼ ਭੇਜੀ ਹੈ। ਜਲਦ ਹੀ ਇਹ ਕੰਮ ਵੀ ਹੋ ਜਾਏਗਾ। ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ‘ਤੇ ਵੀ ਰਾਜਾ ਵੜਿੰਗ ਨੇ ਕਿਹਾ ਕਿ ਇਸ ਮੁਲਾਕਾਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚ ਕੈਪਟਨ ਲਈ ਕੋਈ ਜਗ੍ਹਾ ਨਹੀਂ ਰਹੇਗੀ।