*ਰਾਜਸਥਾਨ ਦੇ ਡਾਕਟਰਾਂ ਦਾ IMA ਦੇਵੇਗੀ ਡੱਟ ਕੇ ਸਾਥ:- ਡਾਕਟਰ ਜਨਕ ਰਾਜ ਸਿੰਗਲਾ*

0
98

 ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਰਾਜਸਥਾਨ ਵਿੱਚ ਸਰਕਾਰ ਨੇ ਜੋ ਰਾਈਟ ਟੂ ਹੈਲਥ ਨੂੰ ਲੈ ਕੇ ਬਿਲ ਪਾਸ ਕੀਤਾ ਹੈ। ਜਿਸ ਦੇ ਵਿਰੋਧ ਵਿੱਚ ਰਾਜਸਥਾਨ ਦੇ ਹਜ਼ਾਰਾਂ ਡਾਕਟਰ ਸੜਕਾਂ ਤੇ ਉੱਤਰ ਆਏ ਹਨ। ਇਸ ਬਿਲ ਅਨੁਸਾਰ ਕੋਈ ਵੀ ਮਰੀਜ਼ ਐਮਰਜੈਂਸੀ ਹੋਣ ਤੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਜਾਵੇ ਤਾਂ ਬੇਸ਼ੱਕ ਉਹ ਡਾਕਟਰ ਉਸਦੀ ਬਿਮਾਰੀ ਦਾ ਇਲਾਜ ਕਰਨ ਦੇ ਕਾਬਲ ਹੈ ਜਾਂ ਨਹੀਂ ਉਸ ਨੂੰ ਬਿਲਕੁਲ ਫਰੀ ਵਿੱਚ ਉਸ ਦਾ ਇਲਾਜ ਕਰਨਾ ਪਵੇਗਾ। ਕਿਹੜੀ ਬਿਮਾਰੀ ਜਾਂ ਹਾਲਤ, ਐਮਰਜੈਂਸੀ ਹੈ ਜਾਂ ਨਹੀਂ ਇਸਦੇ ਵੀ ਦਿਨ-ਰਾਤ ਝਗੜੇ ਰਹਿਣੇ ਸੁਭਾਵਿਕ ਹੈ ਅਤੇ ਪ੍ਰਾਈਵੇਟ ਹਸਪਤਾਲ ਜੋ ਕਿ ਪਹਿਲਾਂ ਹੀ ਬੇਤਿਹਾਸ਼ਾ ਕਾਨੂੰਨ ਅਤੇ ਖ਼ਰਚਿਆਂ ਦੀ ਮਾਰ ਝੱਲ ਰਹੇ ਹਨ। ਉਹਨਾਂ ਲਈ ਬਿਲਕੁਲ ਫਰੀ ਇਲਾਜ ਕਰਨਾ ਅਤੇ ਝਗੜਾ ਮੁੱਲ ਲੈਣਾ ਬਹੁਤ ਹੀ ਕਠਿਨਾਈ ਵਾਲਾ ਕੰਮ ਹੈ। ਅਗਰ ਸਰਕਾਰ ਸੱਚਮੁੱਚ ਹੀ ਲੋਕਾਂ ਨੂੰ ਇਹ ਸਹੂਲਤ ਦੇਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਕੋਈ ਅਜਿਹੀ ਸਕੀਮ ਲਾਗੂ ਕਰਨੀ ਚਾਹੀਦੀ ਹੈ ਜਿਸ ਵਿੱਚ ਹਰ ਇੱਕ
ਐਮਰਜੈਂਸੀ ਦਾ ਖਰਚਾ ਦੇਵੇ ਜਾਂ ਫਿਰ ਆਪਣੇ ਸਰਕਾਰੀ ਹਸਪਤਾਲਾਂ ਨੂੰ ਇਹਨਾਂ ਕਿ ਕਾਬਿਲ ਬਣਾਵੇ ਕਿ ਉਥੇ 24 ਘੰਟੇ ਹਰ ਐਮਰਜੰਸੀ ਦਾ ਇਲਾਜ ਕੀਤਾ ਜਾ ਸਕੇ।
IMA ਮਾਨਸਾ ਦੇ ਸਾਰੇ ਡਾਕਟਰਾਂ ਦੀ ਐਮਰਜੈਂਸੀ ਮੀਟਿੰਗ ਵਿੱਚ ਡਾਕਟਰ ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਇ ਜਿਸ ਦਾ ਵੇਰਵਾ ਦਿੰਦਿਆਂ ਪ੍ਰਧਾਨ ਅਤੇ ਜਰਨਲ ਸੈਕਟਰੀ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਰਾਜਸਥਾਨ ਦੇ ਸਿਹਤ ਮੰਤਰੀ ਵਰਗੇ ਮੰਤਰੀਆਂ ਦੀ ਬਹੁਤ “ਸਿਆਣਪ” ਕਰਕੇ ਸਰਕਾਰੀ ਹਸਪਤਾਲ ਤਾਂ ਪਹਿਲਾਂ ਹੀ ਬੇਵੱਸ ਹੋਏ ਪਏ ਹਨ। ਹੁਣ ਹੋਰ ਏਦਾਂ ਦੇ ਬੇਸਲੂਕੀ ਵਾਲੇ ਕਾਨੂੰਨ ਪਾਸ ਕਰ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਬੰਦ ਕਰਾਉਣ ਵਾਲੇ ਪਾਸੇ ਚੱਲ ਰਹੇ ਹਨ। ਜਦੋਂ ਕਿ ਪ੍ਰਾਈਵੇਟ ਹਸਪਤਾਲ ਸਰਕਾਰ ਦੀਆਂ ਨਾਕਾਮੀਆਂ ਨੂੰ ਢੱਕਦੇ ਹੋਏ ਲੋਕਾਂ ਨੂੰ ਸੰਭਵ ਮਿਆਰੀ ਖਰਚੇ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਨ।


ਇਸ ਮੌਕੇ ਐਸੋਸੀਏਸ਼ਨ ਦੇ ਮੈਬਰਾਂ ਵੱਲੋ ਡਿਪਟੀ ਕਮਿਸ਼ਨਰ ਮਾਨਸਾ ਨੂੰ ਸਰਕਾਰ ਦੇ ਨਾਮ ਇਕ ਰੋਸ ਪੱਤਰ ਵੀ ਦਿੱਤਾ ਗਿਆ
ਇਸ ਵੇਲੇ ਰਾਜਿਸਥਾਨ ਦੇ ਡਾਕਟਰਾਂ ਨਾਲ ਡਟ ਕੇ ਖੜਨ ਲਈ ਪ੍ਰਣ ਕੀਤਾ ਗਿਆ ਤਾਂ ਜੋ ਕਿ ਹੋਰ ਸੂਬਿਆਂ ਦੀਆਂ ਸਰਕਾਰਾਂ ਅਜਿਹਾ ਕਾਨੂੰਨ ਜਿਸ ਨਾਲ ਡਾਕਟਰ ਅਤੇ ਲੋਕਾਂ ਵਿਚਕਾਰ ਬੇਵਿਸ਼ਵਾਸੀ ਪੈਦਾ ਹੋਵੇ, ਨਾ ਬਣਾ ਸਕਣ। ਇਸ ਮੌਕੇ ਆਈ ਐਮ ਏ ਦੇ ਡਾਕਟਰ ਸੁਖਦੇਵ ਸਿੰਘ ਡੁਮੇਲੀ, ਡਾਕਟਰ ਰਵਿੰਦਰ ਬਰਾੜ, ਡਾਕਟਰ ਪ੍ਰਸ਼ੋਤਮ ਗੋਇਲ, ਡਾਕਟਰ ਮਨੋਜ ਗੋਇਲ, ਡਾਕਟਰ ਤਰਲੋਕ ਸਿੰਘ, ਡਾਕਟਰ ਨਿਸ਼ਾਨ ਸਿੰਘ, ਡਾਕਟਰ ਕੁਲਵੰਤ ਸਿੰਘ ਡਾਕਟਰ, ਦਲਜੀਤ ਸਿੰਘ ਗਿੱਲ ਹਾਜ਼ਰ ਸਨ

LEAVE A REPLY

Please enter your comment!
Please enter your name here