*ਰਾਜਸਥਾਨ ‘ਚ ਹੋਏ ਦੰਗਿਆਂ ਨੂੰ ਲੈ ਕੇ CM ਗਹਿਲੋਤ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖੁੱਲ੍ਹੀ ਚੁਣੌਤੀ, ਦਿੱਤਾ ਇਹ ਚੈਂਲੇਂਜ*

0
29

 05,ਮਈ (ਸਾਰਾ ਯਹਾਂ/ਬਿਊਰੋ ਨਿਊਜ਼): : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਨੇ ਸੂਬੇ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ, ਉਨ੍ਹਾਂ ਨੇ ਬਿਨ੍ਹਾਂ ਕਿਸੇ ਪਾਰਟੀ ਦਾ ਨਾਮ ਲਏ ਕਿਹਾ ਕਿ ਉਨ੍ਹਾਂ ਦੀ ਤਿਆਰੀ ਇਹੀ ਹੈ ਕਿ ਅੱਗ ਲਗਾਓ। ਇਸ ਦੇ ਨਾਲ ਹੀ ਸੀਐਮ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਰਾਜਸਥਾਨ ਵਿੱਚ ਚੋਣਾਂ ਹਾਰ ਰਹੇ ਹਨ। ਸੀਐਮ ਨੇ ਕਰੌਲੀ ਹਿੰਸਾ ਬਾਰੇ ਕਿਹਾ ਕਿ ਇਹ ਉਨ੍ਹਾਂ ਦੀ ਪ੍ਰਯੋਗਸ਼ਾਲਾ ਸੀ, ਜਿਸ ਤਰ੍ਹਾਂ 7 ਰਾਜਾਂ ਵਿੱਚ ਦੰਗੇ ਹੋਏ ਸਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਸੀਐਮ ਗਹਿਲੋਤ ਨੇ ਕਿਹਾ ਕਿ ਜੇਕਰ ਅਮਿਤ ਸ਼ਾਹ ਕੋਲ ਤਾਕਤ ਹੈ ਤਾਂ ਗ੍ਰਹਿ ਮੰਤਰਾਲੇ ਦੀ ਕਮੇਟੀ ਬਣਾ ਕੇ ਹਾਈ ਕੋਰਟ ਦੇ ਜੱਜਾਂ, ਸੁਪਰੀਮ ਕੋਰਟ ਦੇ ਜੱਜਾਂ ਨੂੰ ਸ਼ਾਮਲ ਕਰਕੇ ਜਾਂਚ ਕਰਵਾਈ ਜਾਵੇ। ਅਸਲ ‘ਚ ਕਰੌਲੀ ਤੋਂ ਬਾਅਦ 7 ਸੂਬਿਆਂ ‘ਚ ਜੋ ਦੰਗੇ ਹੋਏ, ਉਨ੍ਹਾਂ ਦੀ ਜੜ੍ਹ ਕੀ ਸੀ, ਭਾਵਨਾ ਕੀ ਸੀ, ਪਲਾਨਿੰਗ ਕੀ ਸੀ, ਸਭ ਕੁਝ ਸਾਹਮਣੇ ਆ ਜਾਵੇਗਾ ਤੇ ਅੱਗੇ ਤੋਂ ਦੰਗੇ ਰੁਕ ਜਾਣਗੇ।

अगर दम है अमित शाह जी के अंदर तो गृह मंत्रालय की एक कमेटी बनाएं, हाईकोर्ट जज हो, सुप्रीम कोर्ट जज हो, कि वास्तव में ये 7 राज्यों में दंगे भड़के करौली के बाद में उसकी जड़ में क्या था? क्या भावना थी? pic.twitter.com/77mIh9bMYL

— Ashok Gehlot (@ashokgehlot51) May 5, 2022 ਕਰੌਲੀ ਵਿੱਚ ਹੋਈ ਸੀ ਹਿੰਸਾ
ਦੱਸ ਦੇਈਏ ਕਿ ਕਰੌਲੀ ‘ਚ 2 ਅਪ੍ਰੈਲ ਨੂੰ ਹਿੰਦੂ ਨਵੇਂ ਸਾਲ ਦੇ ਮੌਕੇ ‘ਤੇ ਹਿੰਦੂ ਸੰਗਠਨਾਂ ਨੇ ਸਾਈਕਲ ਯਾਤਰਾ ਕੱਢੀ ਸੀ। ਦੋਸ਼ ਹੈ ਕਿ ਇਸ ਯਾਤਰਾ ‘ਚ ਸ਼ਾਮਲ ਇਕ ਡੀਜੇ ਕਾਰ ਕਥਿਤ ਤੌਰ ‘ਤੇ ਮੁਸਲਮਾਨਾਂ ਬਾਰੇ ਵਿਵਾਦਤ ਗੀਤ ਚਲਾ ਰਹੀ ਸੀ। ਇਸ ਦੌਰਾਨ ਕੁਝ ਘਰਾਂ ਦੀਆਂ ਛੱਤਾਂ ਤੋਂ ਯਾਤਰਾ ‘ਤੇ ਪੱਥਰ ਸੁੱਟੇ ਗਏ ਤੇ ਰੈਲੀ ‘ਚ ਸ਼ਾਮਲ ਲੋਕਾਂ ‘ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ। ਇਸ ‘ਚ ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਰਾਜਸਥਾਨ ਸਰਕਾਰ ਨੂੰ ਘੇਰਿਆ।

ਜੋਧਪੁਰ ‘ਚ ਹੰਗਾਮਾ
ਜੋਧਪੁਰ ‘ਚ ਵਿਵਾਦ ਸੋਮਵਾਰ ਦੇਰ ਰਾਤ ਉਸ ਸਮੇਂ ਸ਼ੁਰੂ ਹੋਇਆ, ਜਦੋਂ ਈਦ ਦੇ ਮੌਕੇ ‘ਤੇ ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕ ਜਲੌਰੀ ਗੇਟ ਨੇੜੇ ਇਕ ਚੌਰਾਹੇ ‘ਤੇ ਧਾਰਮਿਕ ਝੰਡੇ ਚੁੱਕ ਰਹੇ ਸਨ। ਲੋਕਾਂ ਨੇ ਚੌਰਾਹੇ ‘ਤੇ ਸੁਤੰਤਰਤਾ ਸੈਨਾਨੀ ਬਾਲਮੁਕੁੰਦ ਬਿਸਾ ਦੇ ਬੁੱਤ ‘ਤੇ ਝੰਡਾ ਚੜ੍ਹਾ ਦਿੱਤਾ, ਜਿਸ ਦਾ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਰਸ਼ੂਰਾਮ ਜਯੰਤੀ ‘ਤੇ ਲਗਾਏ ਗਏ ਭਗਵੇਂ ਝੰਡੇ ਦੀ ਥਾਂ ਇਸਲਾਮਕ ਝੰਡੇ ਨੂੰ ਉਤਾਰ ਦਿੱਤਾ, ਜਿਸ ਕਾਰਨ ਦੋਵੇਂ ਭਾਈਚਾਰਿਆਂ ਦੇ ਲੋਕ ਆਹਮੋ-ਸਾਹਮਣੇ ਹੋ ਗਏ ਅਤੇ ਝੜਪ ਹੋ ਗਈ। ਪੁਲਸ ਨੇ ਰਾਤ ਨੂੰ ਕਿਸੇ ਤਰ੍ਹਾਂ ਸਥਿਤੀ ‘ਤੇ ਕਾਬੂ ਪਾਇਆ ਪਰ ਮੰਗਲਵਾਰ ਸਵੇਰੇ ਜਲੌਰੀ ਗੇਟ ਨੇੜੇ ਈਦਗਾਹ ‘ਚ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਫਿਰ ਤਣਾਅ ਵਧ ਗਿਆ ਅਤੇ ਇਲਾਕੇ ‘ਚ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਸ ‘ਚ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

LEAVE A REPLY

Please enter your comment!
Please enter your name here