
ਰਾਜਪੁਰਾ 12 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਰਾਜਪੁਰਾ-ਪਟਿਆਲਾ ਰੋਡ ‘ਤੇ ਸ਼ਾਮ ਪੈਲੇਸ ਨੇੜੇ ਇੱਕ ਬਲੈਰੋ ਗੱਡੀ ਦਾ ਟਾਇਰ ਫੱਟਣ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਰਾਜਪੁਰਾ ਤੋਂ ਪਟਿਆਲਾ ਜਾ ਰਹੀ ਬਲੈਰੋ ਕਾਰ ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ ਬਲੈਰੋ ਡਿਵਾਈਡਰ ਪਾਰ ਕਰਦੀ ਹੋਈ ਸੜਕ ਦੇ ਦੂਜੇ ਪਾਸੇ ਆ ਰਹੀ ਵੌਕਸਵੈਗਨ ਗੱਡੀ ‘ਚ ਜਾ ਵੱਜੀ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਚਕਨਾਚੂਰ ਹੋ ਗਈਆਂ। ਇਸ ਦੇ ਨਾਲ ਹੀ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਰਾਜਪੁਰਾ ਵਿਚ ਪਹੁੰਚਿਆ ਗਿਆ।
ਜਾਣਕਾਰੀ ਮਤਾਬਕ ਜ਼ਖਮੀ ਵਿਅਕਤੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
