ਰਾਜਪੁਰਾ ‘ਚ ਕੋਰੋਨਾ ਨਾਲ ਪਹਿਲੀ ਮੌਤ, ਮ੍ਰਿਤਕਾ ਦੇ ਬੇਟਿਆਂ ਖਿਲਾਫ ਕੇਸ ਦਰਜ

0
199

ਚੰਡੀਗੜ੍ਹ: ਸੂਬੇ ਵਿੱਚ ਅੱਜ ਕੋਰੋਨਾ (coronavirus) ਨਾਲ ਇਹ ਹੋਰ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੋਵਿਡ-19 ਦੇ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ। ਦੱਸ ਦਈਏ ਕਿ ਰਾਜਪੁਰਾ (Rajpura) ਦੀ ਕਮਲੇਸ਼ ਰਾਣੀ (63) ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ (covid-19 positive) ਪਾਈ ਗਈ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ।

ਕਮਲੇਸ਼ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਚੱਲ ਰਿਹਾ ਸੀ। ਇਸ ਦੇ ਨਾਲ ਹੀ ਮ੍ਰਿਤਕਾ ਦੇ ਦੋ ਬੇਟੇ ਵੀ ਉਸ ਦੇ ਸੰਪਰਕ ‘ਚ ਆਏ ਸੀ। ਕਮਲੇਸ਼ ਰਾਣੀ ਦੇ ਸੰਪਰਕ ‘ਚ ਆਏ ਉਸ ਦੇ ਦੋ ਲੜਕਿਆਂ ਨੇ ਬਾਕੀਆਂ ਤੱਕ ਕੋਰੋਨਾ ਪਹੁੰਚਿਆ।

ਰਾਜਪੁਰਾ ਪੁਲਿਸ ਨੇ ਕਮਲੇਸ਼ ਦੇ ਦੋਵਾਂ ਲੜਕਿਆਂ ਖਿਲਾਫ ਕੇਸ ਵੀ ਦਰਜ ਕੀਤਾ ਹੈ ਕਿਉਂਕਿ ਦੋਵੇਂ ਲੜਕੇ ਬਿਨਾਂ ਕਰਫਿਊ ਪਾਸ ਤੇ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਦੁੱਧ ਦੀ ਸਪਲਾਈ ਕਰ ਰਹੇ ਸੀ। ਇਸ ਕਰਕੇ ਦੁੱਧ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕੋਰੋਨਾ ਵੀ ਵੰਡਿਆ ਗਿਆ।

ਕਮਲੇਸ਼ ਰਾਣੀ ਦੇ ਦੇਹਾਂਤ ਨਾਲ ਜ਼ਿਲ੍ਹਾ ਪਟਿਆਲਾ ਵਿੱਚ ਪਹਿਲੀ ਮੌਤ ਹੋਈ ਹੈ। 

LEAVE A REPLY

Please enter your comment!
Please enter your name here