*ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਵਿਖੇ ਹੋਏ ਸਲਾਨਾ ਮੁਕਾਬਲੇ*

0
10

ਫਗਵਾੜਾ 15 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸੁਜ਼ੇਫ ਬੰਗਾ ਮੈਮੋਰੀਅਲ ਚਿਲਡਰਨ ਵੇੈਲਫੇਅਰ ਟਰੱਸਟ ਫਗਵਾੜਾ ਵਲੋਂ ਸਵ. ਸੁਜ਼ੇਫ ਬੰਗਾ ਦੇ 17ਵੇਂ ਜਨਮ  ਦਿਨ ਮੌਕੇ ਸੁਜ਼ੇਫ ਦੀ ਯਾਦ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ ਹਰ ਸਾਲ ਦੀ ਤਰ੍ਹਾਂ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਕਰਵਾਏ ਗਏ। ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਮੰਨਣਹਾਣਾ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਉਪਰੰਤ ਕੁਸ਼ਤ ਨੂੰ ਪ੍ਰਫੁੱਲਤ ਕਰਨ ਲਈ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੁਸ਼ਤੀ ਮੁਕਾਬਲਿਆਂ ਦੌਰਾਨ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਅਤੇ ਰਾਏਪੁਰ ਡੱਬਾ ਅਖਾੜਾ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਅਖਾੜਿਆਂ ਦੇ ਸੈਂਕੜੇ ਪਹਿਲਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਪਹਿਲਵਾਨ ਪਰਵਿੰਦਰ ਅਤੇ ਅਕਾਸ਼ ਧਲੇਤਾ ਵਿਚਾਲੇ ਹੋਈ। ਜਿਸ ਵਿਚ ਪਰਵਿੰਦਰ ਪਹਿਲਵਾਨ ਜੇਤੂ ਕਰਾਰ ਦਿੱਤਾ ਗਿਆ। ਦੂਸਰੀ 90 ਕਿਲੋ ਭਾਰ ਦੀ ਕੁਸ਼ਤੀ ਦੋ ਸਕੇ ਭਰਾਵਾਂ ਜੱਸਾ ਆਰ.ਪੀ.ਡੀ. ਅਤੇ ਵੀਲੀਅਮ ਆਰ.ਪੀ.ਡੀ. ਦਰਮਿਆਨ ਹੋਈ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਇਸ ਕੁਸ਼ਤੀ ਮੁਕਾਬਲੇ ਵਿਚ ਜੱਸਾ ਆਰ.ਪੀ.ਡੀ. ਨੂੰ ਜੇਤੂ ਕਰਾਰ ਦਿੱਤਾ ਗਿਆ। ਇਸੇ ਤਰ੍ਹਾਂ 80 ਕਿਲੋ ਭਾਰ ਵਰਗ ਵਿਚ ਅਤੁਲ ਪੀ.ਏ.ਪੀ. ਨੇ ਕਰਨਵੀਰ ਆਰ.ਪੀ.ਡੀ. ਨੂੰ ਸ਼ਿਕਸਤ ਦਿੱਤੀ। ਜਦਕਿ 70 ਕਿੱਲੋ ਭਾਰ ਵਿਚ ਸੂਰਜ ਵਾਈ.ਐਫ.ਸੀ. ਰੁੜਕਾ ਨੇ ਰਫੀ ਆਰ.ਪੀ.ਡੀ. ਨੂੰ ਹਰਾਇਆ। 60 ਕਿੱਲੋ ਭਾਰ ਵਰਗ ਵਿਚ ਅਮਰਿੰਦਰ ਸਿੰਘ ਆਰ.ਪੀ.ਡੀ. ਨੇ ਗੁਰਮਿੰਦਰ ਆਰ.ਪੀ.ਡੀ. ਨੂੰ ਮਾਤ ਦਿੱਤੀ। ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਨਾਲ ਨਵਾਜਿਆ ਗਿਆ। ਅਕੈਡਮੀ ਵਲੋਂ ਸੰਤ ਬਾਬਾ ਅਮਰੀਕ ਸਿੰਘ ਤੋਂ ਇਲਾਵਾ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ.ਸੋਧੀ ਨੇ ਇਹਨਾਂ ਕੁਸ਼ਤੀ ਮੁਕਾਬਲਿਆਂ ਵਿਚ ਸਹਿਯੋਗ ਲਈ ਸੁਨੀਲ ਦੱਤ ਜਰਮਨ, ਰਾਜਕੁਮਾਰ ਆਸਟ੍ਰੇਲੀਆ, ਮਲਕੀਤ ਕੁਮਾਰ ਯੂ.ਐਸ.ਏ., ਜਸਵੀਰ ਕੁਮਾਰ ਇਟਲੀ ਅਤੇ ਜੁਗਲ ਕਿਸ਼ੋਰ ਸਮੇਤ ਸੁਜੇਫ ਬੰਗਾ ਦੇ ਪਰਿਵਾਰਕ ਮੈਂਬਰਾਂ ਸਾਧੂ ਬੰਗਾ, ਅਮਿਤਾ ਬੰਗਾ, ਸਾਹਿਲ ਬੰਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਹ ਕੁਸ਼ਤੀ ਮੁਕਾਬਲੇ ਕਰਵਾਉਣ ਦਾ ਮਕਸਦ ਛੋਟੇ ਬੱਚਿਆਂ ਅਤੇ ਨੌਜਵਾਨਾਂ ਦੀ ਕੁਸ਼ਤੀ ਵੱਲ ਦਿਲਚਸਪੀ ਪੈਦਾ ਕਰਨਾ ਹੈ। ਉਨ੍ਹਾ ਇਲਕੇ ਭੱਰ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ  ਅਪੀਲ ਕੀਤੀ ਕਿ ਆਪਣੇ  ਬੱਚਿਆਂ ਨੂੰ  ਕੁਸ਼ਤੀ ਅਖਾੜੇ ਵਿਚ ਭੇਜਣ ਤਾਂ ਜੋ ਬੱਚੇ ਤੰਦਰੁਸਤ ਅਤੇ ਸਮਾਜ ਲਈ ਮਿਸਾਲ ਬਣ ਸਕਣ। ਇਸ ਮੋਕੇ ਇੰਸਪੈਕਟਰ ਅਮਨਦੀਪ ਸੌਂਧੀ, ਏ.ਐਸ.ਆਈ. ਮਹਿੰਦਰ ਸਿੰਘ, ਏ.ਐਸ.ਆਈ. ਪਾਲੀ, ਉਦਯੋਗਪਤੀ ਭੁਪਿੰਦਰ ਸਿੰਘ ਲੁਧਿਆਣਾ, ਅਕੈਡਮੀ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ, ਅੰਤਰਰਾਸ਼ਟਰੀ ਕੋਚ ਰਵਿੰਦਰ ਨਾਥ, ਸਾਜਨ ਰਾਜਪੂਤ ਕੋਚ, ਕ੍ਰਿਸ਼ਨ ਧਲੇਤਾ ਕੋਚ, ਬਲਵੀਰ ਕੁਮਾਰ, ਨੰਨ੍ਹਾ ਢਡਵਾਲ, ਕਾਲਾ, ਸਰਬਜੀਤ ਸੰਘਾ, ਜਥੇਦਾਰ ਸੁੱਚਾ ਸਿੰਘ ਬਿਸ਼ਨਪੁਰ, ਰਵਿੰਦਰ ਭੱਲਾ, ਗੁਰਮੀਤ ਸਿੰਘ ਬੇਦੀ, ਸੰਦੀਪ ਸੈਂਡੀ ਸੇਵਾਦਾਰ ਮੰਨਣਹਾਨਾ, ਅਵਤਾਰ ਤਾਰੀ ਲੰਬੜ, ਮਨਮੋਹਨ ਸਿੰਘ, ਪਿ੍ਰੰਸੀਪਲ ਪਰਮਜੀਤ, ਪਰਮਿੰਦਰ ਕੰਗ, ਪਹਿਲਵਾਨ ਪਰਵਿੰਦਰ ਸਿੰਘ ਸਰਹਾਲੀ ਸਮੇਤ ਹੋਰ ਪਤਵੰਤੇ ਅਤੇ ਕੁਸ਼ਤੀ ਪੇ੍ਰਮੀ ਹਾਜਰ ਸਨ।

LEAVE A REPLY

Please enter your comment!
Please enter your name here