ਰਵਿੰਦਰ ਰਿੰਕੂ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਨਿਯੁਕਤ

0
48

ਬੁਢਲਾਡਾ 1 ਅਗਸਤ(ਸਾਰਾ ਯਹਾ, ਅਮਨ ਮਹਿਤਾ): ਭਾਰਤੀ ਜਨਤਾ ਪਾਰਟੀ ਵੱਲੋਂ ਬੂਥ ਪੱਧਰ ਤੇ ਨੌਜਵਾਨਾਂ ਨੂੰ ਨਾਲ ਜ਼ੋੜਨ ਲਈ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੀ ਸਿਫਾਰਿਸ਼ ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾਂ ਪ੍ਰਧਾਨ ਸੁਖਚੈਨ ਵੱਲੋਂ ਰਵਿੰਦਰ ਸ਼ਰਮਾ ਰਿੰਕੂ ਨੂੰ ਬੁਢਲਾਡਾ ਯੂਵਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੋਕੇ ਤੇ ਬੋਲਦਿਆਂ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਭ ਕੇ ਸਾਥ ਸਭ ਕਾ ਵਿਕਾਸ ਦੇ ਨਾਅਰੇ ਹੇਠ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਹਰ ਵਰਗ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਭਲਾਈ ਸਕੀਮਾਂ ਲਿਆ ਕੇ ਦੇਸ਼ ਨੂੰ ਤਰੱਕੀ ਤੇ ਰਾਹ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਦਿਆਂ ਸਵੈ ਰੁਜਗਾਰ ਅਧੀਨ ਪੂਰੇ ਦੇਸ਼ ਵਿੱਚ ਕਰੋੜਾ ਦੀ ਤਦਾਦ ਵਿੱਚ ਨੋਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਅਧੀਨ ਰੁਜਗਾਰ ਦੇ ਸਾਧਨ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਲਈ ਨੋਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੋਕੇ ਤੇ ਬੋਲਦਿਆਂ ਮੰਡਲ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾ ਨੇ ਕਿਹਾ ਕਿ ਬੂਥ ਪੱਧਰ ਤੇ ਨੌਜਵਾਨਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਸਮੀਰ ਛਾਬੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਿਲ੍ਹਾਂ ਪ੍ਰਧਾਨ ਵੱਲੋ ਨਵ ਨਿਯੁਕਤ ਪ੍ਰਧਾਨ ਰਵਿੰਦਰ ਰਿੰਕੂ ਨੂੰ ਨਿਯੁਕਤੀ ਪੱਤਰ ਸੋਪਿਆ ਗਿਆ। ਇਸ ਮੋਕੇ ਤੇ ਨਵਦੀਪ ਸ਼ਰਮਾ, ਦਲਜੀਤ ਦਰਸ਼ੀ, ਗਗਨ ਗਰਗ, ਹੈਪੀ ਸ਼ਰਮਾ, ਨਵਦੀਪ ਕੁਮਾਰ, ਸ਼ੇਰੁ ਨਿਮਨ, ਪ੍ਰਿੰਸ ਖਿੱਪਲ, ਬਿੰਦਰੀ, ਰਾਹੁਲ ਸ਼ਰਮਾ, ਹੈਰੀ ਸ਼ਰਮਾ, ਮੁਨੀਸ਼ ਆਦਿ ਹਾਜ਼ਰ ਸਨ।

NO COMMENTS