*ਰਵਨੀਤ ਬਿੱਟੂ ਦਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ‘ਤੇ ਪਲਟਵਾਰ, ਕਿਹਾ ‘ਦੋਵਾਂ ਨੂੰ ਲੱਗਦਾ ਬਾਵਾਸੀਰ ਦੀ ਬਿਮਾਰੀ, ਦਿੱਲੀ ਆਓ ਕਰਦੇ ਹਾਂ ਇਲਾਜ’*

0
107

16 ਸਤੰਬਰ(ਸਾਰਾ ਯਹਾਂ/ਬਿਊਰੋ ਨਿਊਜ਼)ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ। ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬਿੱਟੂ ਖਿਲਾਫ਼ ਭੜਾਸ ਕੱਢੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਸਵਾਲ ਖੜ੍ਹੇ ਕਰ…
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ। ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬਿੱਟੂ ਖਿਲਾਫ਼ ਭੜਾਸ ਕੱਢੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। 

ਇੱਕ ਵੀਡੀਓ ਜਾਰੀ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਲੱਗਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਬਿਮਾਰ ਹਨ। ਬਿੱਟੂ ਨੇ ਕਿਹਾ ਕਿ ਤੁਹਾਡੀ ਬਿਮਾਰੀ ਦਾ ਇਲਾਜ਼ ਦਿੱਲੀ ਵਿੱਚ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਖ ਕਿ ਤੁਹਾਡੇ ਇਲਾਜ ਲਈ ਵਧੀਆਂ ਹਸਪਤਾਲ ਦਾ ਪ੍ਰਬੰਧ ਕਰ ਦੇਵਾਂਗਾ।

ਰਵਨੀਤ ਬਿੱਟੂ ਨੇ ਕਿਹਾ ਕਿ ਦਰਅਸਲ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਮੇਰੇ ਕੇਂਦਰ ਵਿੱਚ ਮੰਤਰੀ ਬਣੇ ਜਾਣ ਤੋਂ ਦਿੱਕਤ ਹੈ। ਬਿੱਟੁ ਨੇ ਦੋਵਾਂ ਨੁੰ ਰਾਹੁਲ ਗਾਂਧੀ ਦੇ ਏਜੰਟ ਵੀ ਕਰਾਰ ਦਿੱਤਾ ਹੈ। 
ਬੀਤੇ ਦਿਨੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਅਜਿਹਾ ਬਿਆਨ ਨਾ ਸਿਰਫ਼ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਪੂਰੀ ਘਾਟ ਨੂੰ ਦਰਸਾਉਂਦਾ ਹੈ, ਸਗੋਂ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ।

ਇਹ ਡੂੰਘਾਈ ਨਾਲ ਚਿੰਤਾ ਦੀ ਗੱਲ ਹੈ ਕਿ ਇੱਕ ਮੰਤਰੀ, ਜੋ ਟੈਕਸਦਾਤਾਵਾਂ ਦੁਆਰਾ ਫੰਡ ਪ੍ਰਾਪਤ ਕਰਦਾ ਹੈ, ਉਹਨਾਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਸਮਝਣ ਵਿੱਚ ਅਸਫ਼ਲ ਰਹਿੰਦਾ ਹੈ ਜਿਨ੍ਹਾਂ ਨੂੰ ਕਾਇਮ ਰੱਖਣ ਲਈ ਉਸਨੇ ਸਹੁੰ ਖਾਧੀ ਹੈ। ਉਸ ਦੀਆਂ ਅਪਮਾਨਜਨਕ ਟਿੱਪਣੀਆਂ ਨਾ ਸਿਰਫ਼ ਸਿੱਖਿਆ ਅਤੇ ਸੰਸਦੀ ਸਿਧਾਂਤਾਂ ਦੀ ਸਮਝ ਦੀ ਡੂੰਘੀ ਘਾਟ ਨੂੰ ਦਰਸਾਉਂਦੀਆਂ ਹਨ, ਸਗੋਂ ਜ਼ਿੰਮੇਵਾਰ ਜਨਤਕ ਆਚਰਣ ਲਈ ਇੱਕ ਭਿਆਨਕ ਅਣਦੇਖੀ ਵੀ ਦਰਸਾਉਂਦੀਆਂ ਹਨ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਿੱਟੂ ਆਪਣੀ ਤਰਕ ਦੀ ਸਮਝ ਪੂਰੀ ਤਰ੍ਹਾਂ ਗੁਆ ਚੁੱਕਾ ਹੈ, ਅਤੇ ਸ਼ਾਇਦ ਉਸ ਲਈ ਹੁਣ ਪੇਸ਼ੇਵਰ ਮਨੋਵਿਗਿਆਨਕ ਸਹਾਇਤਾ ਲੈਣੀ ਸਮਝਦਾਰੀ ਹੋਵੇਗੀ। ਜਨਤਕ ਵਿਸ਼ਵਾਸ ਜਿੱਤਣ ਵਿੱਚ ਉਸਦੀ ਅਸਮਰੱਥਾ ਲੰਬੇ ਸਮੇਂ ਤੋਂ ਸਪੱਸ਼ਟ ਹੈ, ਫਿਰ ਵੀ ਉਹ ਮੰਤਰੀ ਦੀ ਤਨਖ਼ਾਹ ਲੈਣਾ ਜਾਰੀ ਰੱਖਦਾ ਹੈ। ਸ਼ਾਇਦ ਉਹਨਾਂ ਫੰਡਾਂ ਦੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਜੋ ਇੱਕ ਡੂੰਘੀ ਮਾਨਸਿਕ ਪੀੜਾ ਜਾਪਦੀ ਹੈ। ਅਜਿਹੇ ਬੇਬੁਨਿਆਦ ਇਲਜ਼ਾਮ ਸਿਰਫ਼ ਨਿਰਣੇ ਵਿੱਚ ਕੁਤਾਹੀ ਨਹੀਂ ਹੈ, ਇਹ ਉਸਦੇ ਬੋਲਣ ਅਤੇ ਤਰਕ ਦੇ ਵਿਚਕਾਰ ਇੱਕ ਪਰੇਸ਼ਾਨ ਕਰਨ ਵਾਲੇ ਡਿਸਕਨੈਕਟ ਦਾ ਸਪੱਸ਼ਟ ਪ੍ਰਗਟਾਵਾ ਹੈ।

LEAVE A REPLY

Please enter your comment!
Please enter your name here