ਮਾਨਸਾ 03,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ ) ਮਾਨਸਾ ਤਹਿਸੀਲ ਵਿੱਚ ਭਿ੍ਸ਼ਟਾਚਾਰ ਦਾ ਬੋਲ ਬਾਲਾ ਹੈ ਤੇ ਆਮ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ।ਇਹਨਾ ਸ਼ਬਦਾ ਦਾ ਪ੍ਰਗਟਾਵਾ ਰਾਜਿੰਦਰ ਸਿੰਘ ਜਵਾਹਰਕੇ ਸ਼ੋ੍ਮਣੀ ਅਕਾਲੀ ਦਲ ਅਮਿ੍ਤਸ਼ਰ ਪੰਜਾਬ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਨੇ ਕੀਤਾ ।ਉਹਨਾ ਨੇ ਕਿਹਾ ਕਿ ਮਾਨਸਾ ਪੰਜਾਬ ਵਿੱਚ ਸਭ ਤੋਂ ਭਿ੍ਸ਼ਟ ਤਹਿਸੀਲ ਬਣ ਚੁੱਕੀ ਹੈ ਤੇ ਆਮ ਲੋਕਾਂ ਦੀ ਰਜਿਸਟਰੀ ਦੇ ਨਾਮ ਤੇ ਕਲਰਕ ਤੇ ਸਬ ਰਜਿਸਟਰਾਰ ਪੈਸੇ ਲੈਂਦੇ ਹਨ ਤੇ ਲੋਕਾਂ ਨਾਲ ਦੁਰਵਿਵਹਾਰ ਵੀ ਕਰਦੇ ਹਨ। ਜਵਾਹਰਕੇ ਨੇ ਦੱਸਿਆ ਕਿ ਰਜਿਸਟਰੀਆਂ ਦਾ ਸਮਾਂ ਸਵੇਰੇ ਹੁੰਦਾ ਹੈ ਪਰ ਕਲਰਕ ਤੇ ਅਫਸਰ ਜਾਣ ਬੁੱਝਕੇ ਸਾਮ ਨੂੰ ਕਰਦੇ ਹਨ ਤੇ ਮੋਟੇ ਰੁਪਏ ਲੈਕੇ ਰਜਿਸਟਰੀਆਂ ਕਰਦੇ ਹਨ।ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਪੰਜਾਬ ਚ ਭਿ੍ਸ਼ਟਾਚਾਰ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਮਾਨਸਾ ਦੇ ਕਲਰਕ ਤੇ ਅਫਸਰ ਸਰਕਾਰ ਨੂੰ ਟਿੱਚ ਜਾਣਦੇ ਹਨ । ਰਾਜਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਅਗਰ ਸਰਕਾਰ ਨੇ ਦੋਨੇ ਆਧਿਕਾਰੀਆ ਖਿਲਾਫ ਕਾਰਵਾਈ ਨਾ ਕੀਤੀ ਤਾ ਉਹ ਪਾਰਟੀ ਦੇ ਵਰਕਰਾਂ ਸਮੇਤ ਤਹਿਸੀਲ ਮਾਨਸਾ ਵਿੱਚ ਭਿ੍ਸ਼ਟਾਚਾਰ ਖਿਲਾਫ ਧਰਨਾ ਦੇਣਗੇ ।ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਦੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਦੀ ਪੋਸਟ ਖਤਮ ਕਰਕੇ ਸਬ ਰਜਿਸਟਰਾਰ ਨੂੰ ਚਾਰਜ ਦਿੱਤਾ ਹੋਇਆ ਹੈ।