ਬੁਢਲਾਡਾ 13 ਦਸੰਬਰ(ਸਾਰਾ ਯਹਾਂ/ਅਮਨ ਮਹਿਤਾ ): ਯੂਥ ਕਲੱਬਾ ਨੂੰ ਆ ਰਹੀਆ ਸੱਮਸ਼ਿਆਵਾ ਤੇ ਉਹਨਾ ਨੂੰ ਇੱਕ ਪਲੇਟ ਫਾਰਮ ਤੇ ਇੱਕਠੇ ਕਰਨ ਹਿੱਤ ਸਮੂਹ ਯੂਥ ਕਲੱਬਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਕਲੱਬਾ ਵੱਲੋ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸਨ ਜੰਥੇਬੰਦੀ ਦਾ ਗੰਠਨ ਕੀਤਾ ਗਿਆ। ਜਿਸ ਵਿੱਚ ਸਰਭ ਸੰਮਤੀ ਨਾਲ ਯੂਥ ਕਲੱਬ ਨਾਲ ਕੰਮ ਕਰ ਰਹੇ ਰਜਿੰਦਰ ਕੁਮਾਰ ਵਰਮਾ ਨੂੰ ਐਸੋਸੀਏਸਨ ਦਾ ਜਿਲਾ ਪ੍ਰਧਾਨ ਚੱਣਿਆ ਗਿਆ ਹੈ। ਇਸ ਮੌਕੇ ਮੈਬਰਾਂ ਨੇ ਦੱਸਿਆ ਕਿ ਰਜਿੰਦਰ ਕੁਮਾਰ ਵਰਮਾ ਨੂੰ ਪੰਜਾਬ ਸਰਕਾਰ ਵੱਲੋ ਸਹੀਦੇ-ੲ-ਅਜਾਮ ਭਗਤ ਸਿੰਗ ਰਾਜ ਯੁਵਾ ਪੁਰਸਕਾਰ ਮਿਲ ਚੁੱਕਾ ਹੈ ਅਤੇ ਉਹਨਾ ਵੱਲੋ ਪਹਿਲਾ ਤੋ ਹੀ ਯੁਵਾ ਕਲੱਬਾ ਨੂੰ ਸਚੁੱਜੀ ਅਗਵਾਈ ਦਿੱਤੀ ਜਾ ਰਹੀ ਹੈ। ਇਸ ਤੋ ਇਲਾਵਾ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਾ ਸੇਵਾਵਾ ਵਿਭਾਗ, ਸਰਬਜੀਤ ਸਿੰਘ ਜਿਲਾ ਯੂਥ ਅਫਸ਼ਰ ਨਹਿਰੂ ਯੁਵਾ ਕੇਂਦਰ ਮਾਨਸਾ ਨੂੰ ਸਲਾਹਕਾਰ ਅਤੇ ਡਾ. ਸੰਦੀਪ ਘੰਡ ਨੂੰ ਇਸ ਐਸੋਸੀਏਸਨ ਦਾ ਸਰਪ੍ਰਸਤ, ਹਰਇੰਦਰ ਸਿੰਘ ਮਾਨਸਾਹੀਆ ਚੇਅਰਮੈਂਨ, ਹਰਦੀਪ ਸਿੰਘ ਪ੍ਰਜੈਕਟ ਚੇਅਰਮੈਨ, ਹਰਦੀਪ ਸਿੰਘ ਸਿੱਧੂ, ਕੇਵਲ ਸਿੰਘ ਸੀਨੀਅਰ ਮੀਤ ਪ੍ਰਧਾਂਨ, ਲਵਪ੍ਰੀਤ ਸਿੰਘ ਮੀਤ ਪ੍ਰਧਾਨ, ਮਨੋਜ ਕੁਮਾਰ ਜਰਨਲ ਸੱਕਤਰ, ਮਨਦੀਪ ਸਰਮਾ ਗੇਹਲੇ ਖਜਾਨਚੀ, ਅਮਨਦੀਪ ਸਰਮਾ ਗੁਰਨੇ ਕਲਾ, ਚੰਦਨ ਕੁਮਾਰ ਬੁਢਲਾਡਾ, ਪ੍ਰਿਸੀਪਲ ਵਿਜੈ ਕੁਮਾਰ, ਜਸਪ੍ਰੀਤ ਸਿੰਘ ਮਾਨਸਾ ਖੁਰਦ , ਕਰਮਜੀਤ ਸਿੰਘ ਬੁਰਜ ਰਾਠੀ , ਗੁਰਪ੍ਰੀਤ ਸਿੰਗ ਨੰਦਗੜ੍ਹ ਨੂੰ ਕਾਰਜਕਾਰੀ ਮੈਂਬਰ ਚੁਣੇ ਗਏ।