
ਬੁਢਲਾਡਾ 16 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਐੱਸ ਸੀ ਫ਼ੈਸ਼ਨ ਡਿਜ਼ਇਨਿਗ ਤੀਜੇ ਸਮੈਸਟਰ ਚ ਗੁਰਦਾਸੀਦੇਵੀ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਰੇਖਾ ਨੇ ਦੱਸਿਆ ਕਿ ਦਸੰਬਰ 2023 ਵਿਚ ਹੋਈ ਉਕਤ ਪ੍ਰੀਖਿਆ ਵਿਚ ਰਜਨੀ ਕੌਰ ਨੇ 91.20#, ਨਿਸ਼ਾ ਰਾਣੀ ਨੇ 90.80# ਅਤੇ ਹਰਪਾਲ ਕੌਰ ਨੇ 89.60# ਅੰਕ ਪ੍ਰਾਪਤ ਕਰਕੇ ਸੰਸਥਾ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਇਸ ਸਫ਼ਲਤਾ ਲਈ ਵਿਦਿਆਰਥੀਆਂ ਦੇ ਮਾਪਿਆਂ ਅਤੇ ਫ਼ੈਸ਼ਨ ਡਿਜ਼ਾਇਨ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੇ ਵੀ ਆਪਣੀ ਸਫਲਤਾ ਦਾ ਸਿਹਰਾ ਆਪਣੇ ਪ੍ਰੋਫੈਸਰਾਂ ਦੀ ਚੰਗੀ ਅਗਵਾਈ ਨੂੰ ਦਿੱਤਾ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਨਵੀਨ ਸਿੰਗਲਾ ਨੇ ਆਪਣੇ ਵਧਾਈ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਸਖ਼ਤ ਮਿਹਨਤ ਕਰਕੇ ਸਫਲਤਾ ਦੀ ਪੌੜੀ ਚੜ੍ਹਨ ਦਾ ਆਸ਼ੀਰਵਾਦ ਦਿੱਤਾ।
