ਯੂ.ਜੀ.ਸੀ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਨਵੇਂ ਕਿੱਤਾ ਮੁੱਖੀ ਕੋਰਸ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ

0
38

ਬੁਢਲਾਡਾ 23, ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਕਾਲਜ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਯੂ.ਜੀ.ਸੀ ਵੱਲੋਂ ਇਸ ਸ਼ੈਸ਼ਨ ਦੌਰਾਨ ਕਿੱਤਾ ਮੁੱਖੀ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਕੋਰਸਾਂ ਨੂੰ ਕਰਕੇ ਵਿਿਦਆਰਥੀ ਸਵੈ ਰੁਜ਼ਗਾਰ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੋਕਰੀਆਂ ਪ੍ਰਾਪਤ ਕਰ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਯੂ.ਜੀ.ਸੀ ਵੱਲੋਂ ਇਸ ਸ਼ੈਸ਼ਨ ਦੌਰਾਨ ਐਮ. ਵਾਕ ਸਾਇਬਰ ਸਿਿਕਊਰਿਟੀ, ਐਮ ਵਾਕ ਫੂਡ ਪ੍ਰੋਸੈਸਿੰਗ ਅਤੇ ਐਡਵਾਂਸ ਡਿਪਲੋਮਾ ਇਨ ਮਿਊਜਿਕ ਕੰਪੋੋਜ਼ੀਸ਼ਨ ਐਡ ਡਾਇਰੈਕਸ਼ਨ ਕੋਰਸਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਐਮ. ਵਾਕ ਕੋਰਸਾਂ (ਐਮ. ਵਾਕ ਸਾਇਬਰ ਸਿਿਕਊਰਿਟੀ ਅਤੇ ਐਮ. ਵਾਕ ਫੂਡ ਪ੍ਰੋਸੈਸਿੰਗ) ਵਿੱਚ ਕੋਈ ਵੀ ਗ੍ਰੈਜੂਏਟ ਵਿਿਦਆਰਥੀ ਦਾਖਲਾ ਲੈ ਸਕਦਾ ਹੈ ਅਤੇ ਐਡਵਾਂਸ ਡਿਪਲੋਮਾ ਇਨ ਮਿਊਜਿਕ ਕੰਪੋੋਜ਼ੀਸ਼ਨ ਐਡ ਡਾਇਰੈਕਸ਼ਨ ਵਿੱਚ 12ਵੀਂ ਪਾਸ ਵਿਿਦਆਰਥੀ ਦਾਖਲਾ ਲੈ ਸਕਦੇ ਹਨ। ਉਨ੍ਹਾ ਕਿਹਾ ਕਿ ਇਨ੍ਹਾਂ ਕੋਰਸਾਂ ਦਾ ਸਿਲੇਬਸ ਮੌਜੂਦਾ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਹੀ ਬਣਾਇਆ ਗਿਆ ਹੈ ਤਾਂ ਜ਼ੋ ਵਿਿਦਆਰਥੀ ਇਨ੍ਹਾ ਕੋਰਸਾਂ ਨੂੰ ਕਰਨ ਉਪਰੰਤ ਰੋਜਗਾਰ ਪ੍ਰਾਪਤ ਸਕਣ। ਇਸ ਤੋਂ ਇਲਾਵਾਂ ਇਨ੍ਹਾਂ ਕੋਰਸਾਂ ਲਈ ਨਾਮਵਰ ਕੰਪਨੀਆਂ ਨਾਲ ਐਮ. ਓ. ਯੂ ਸਾਈਨ ਕੀਤੇ ਗਏ ਹਨ ਤਾਂ ਜ਼ੋ ਇਨ੍ਹਾਂ ਕੋਰਸਾਂ ਵਿੱਚ ਵੱਧ ਤੋਂ ਵੱਧ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾ ਸਕੇ। ਇਨ੍ਹਾਂ ਕੋਰਸਾਂ ਨੂੰ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਸਟਰ ਇੰਨ ਵੋਕੇਸ਼ਨਲ ਡਿਗਰੀ ਦਿੱਤੀ ਜਾਵੇਗੀ ਜ਼ੋ ਕਿ ਕਰੈਡਿਟ ਬੈਸਡ ਅਤੇ ਨਵੀ ਐਜੂਕੇਸ਼ਨ ਪ੍ਰਣਾਲੀ ਤਹਿਤ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮਾਨਤਾ ਪ੍ਰਾਪਤੀ ਹੋਵੇਗੀ ਅਤੇ ਵਿਿਦਆਰਥੀ ਦੀ ਯੋਗਤਾ ਨੂੰ ਪਰਖਣ ਲਈ ਭਾਰਤ ਸਰਕਾਰ ਦੇ ਸੈਕਟਰ ਸਕਿੱਲ ਵੱਲੋਂ ਵੀ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਕਰਨ ਵਾਲੇ ਵਿਿਦਆਰਥੀਆਂ ਨੂੰ ਵੱਖਰਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜਿਸ ਦੇ ਅਧਾਰ ਤੇ ਵਿਿਦਆਰਥੀ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਲਈ ਪਹਿਲ ਦੇ ਆਧਾਰ ਤੇ ਅਪਲਾਈ ਕਰ ਸਕਣਗੇ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਅਤੇ ਵਿੱਦਿਆ ਸਕੱਤਰ ਸ. ਮਹਿੰਦਰ ਸਿੰਘ ਆਹਲੀ ਅਤੇ ਡਾਇਰੈਕਟਰ ਵਿੱਦਿਆ ਡਾ. ਤਜਿੰਦਰ ਕੋਰ ਧਾਲੀਵਾਲ ਨੇ ਸੰਸਥਾ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਹੈ ਜ਼ੋ ਇਸ ਇਲਾਕੇ ਦੇ ਵਿਿਦਆਰਥੀਆਂ ਨੂੰ ਕਿੱਤਾਮੁੱਖੀ ਕੋਰਸਾਂ ਰਾਹੀਂ ਰੁਜਗਾਰ ਮੁਹੱਇਆ ਕਰਵਾਉਣ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ। ਇਸ ਮੌਕੇ ਸਕਿੱਲ ਡਿਵੈਲਪਮੈਟ ਕੋਰਸਾਂ ਦੇ ਨੋਡਲ ਅਫਸਰ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਯੂ.ਜੀ.ਸੀ ਵੱਲੋਂ ਪਹਿਲਾਂ ਹੀ ਪੰਜ ਬੀ. ਵਾਕ ਕੋਰਸ (ਸਾਫਟਵੇਅਰ ਡਿਵੈਲਪਮੈਂਟ, ਸਾਇਬਰ ਸਿਿਕਉਰਿਟੀ, ਗਾਰਮੈਂਟ ਡਿਜਾਇੰਨਿਗ, ਫੂਡ ਪ੍ਰੋਸੈਸਿੰਗ ਅਤੇ ਫੈਸ਼ਨ ਟੈਕਨਾਲੌਜੀ) ਕਾਲਜ ਵਿੱਚ ਚੱਲ ਰਹੇ ਹਨ ਅਤੇ ਇਸਦੇ ਨਾਲ ਤਿੰਨ ਐਡਵਾਂਸ ਡਿਪਲੋਮਾ ਕੋਰਸ ਜ਼ੋ ਕਮਿਊਨਿਟੀ ਕਾਲਜ ਸਕੀਮ ਅਧੀਨ ਹਨ ਜਿਨ੍ਹਾਂ ਵਿੱਚ ਗਾਰਮੈਟ ਡਿਜਾਇੰਨਿਗ, ਫਾਰਮ ਮਸ਼ੀਨਰੀ ਅਤੇ ਗਰੀਨ ਹਾਊਸ ਟੈਕਨਾਲੌਜੀ ਕੋਰਸ ਆਦਿ ਚੱਲ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾ ਕੋਰਸਾਂ ਤੋਂ ਬਾਅਦ ਵਿਿਦਆਰਥੀ ਨਾਮਵਰ ਕੰਪਨੀਆਂ ਵਿੱਚ ਕੰਮ ਅਤੇ ਸਵੈ ਰੁਜ਼ਗਾਰ ਚਲਾ ਰਹੇ ਹਨ। ਉਨ੍ਹਾ ਕਿਹਾ ਕਿ ਕਮਿਊਨਿਟੀ ਕਾਲਜ ਅਧੀਨ ਚੱਲ ਰਹੇ ਕੋਰਸਾਂ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਜ਼ੋ 12ਵੀਂ ਪਾਸ ਹੋਵੇ, ਦਾਖਲਾ ਲੈ ਸਕਦਾ ਹੈ। 

LEAVE A REPLY

Please enter your comment!
Please enter your name here