ਯੂਥ ਕਾਂਗਰਸ ਲੋੜਵੰਦ ਮਰੀਜ਼ਾਂ ਨੂੰ ਦੇਵੇਗੀ ਖੂਨਦਾਨ-ਚੂਸਪਿੰਦਰਬੀਰ ਚਹਿਲ

0
24

ਮਾਨਸਾ 6 ਜੂਨ  (ਸਾਰਾ ਯਹਾ / ਗੋਪਾਲ ਅਕਲਿਆ,ਬਲਜੀਤ ਸ਼ਰਮਾ) : ਲਾਕ ਡਾਊਨ, ਕੋਰੋਨਾ ਮਹਾਂਮਾਰੀ ਤੇ ਲੋੜਵੰਦ ਮਰੀਜ਼ਾਂ ਦੀ ਮੱਦਦ ਲਈ ਮਾਨਸਾ ਜ਼ਿਲਾ ਯੂਥ ਕਾਂਗਰਸ ਨੇ ਖੂਨਦਾਨ ਕਰਨ ਦਾ ਤਹੱਈਆ ਵਿੱਢਿਆ ਹੈ।ਇਸ ਦੇ ਨਾਲ ਯੂਥ ਕਾਂਗਰਸ ਹਰ ਲੋੜਵੰਦ ਨੂੰ ਲੋੜਵੰਦ ਪੈਣ ਤੇ ਖੂਨ ਦਾਨ ਬਿਲਕੁੱਲ ਮੁਫਤ ਵਿਚ ਦੇਵੇਗੀ। ਇਸ ਮਕਸਦ ਨੂੰ ਲੈ ਕੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਦੀ ਅਗਵਾਈ ਵਿਚ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸਵ ਰਾਜੀਵ ਗਾਂਧੀ ਨੂੰ ਸਮਰਪਿਤ ਖੂਨਦਾਨ ਕੈਂਪ ਲਾ ਕੇ 60 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫਰ ਨੇ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਹਰ ਮਰੀਜ਼ ਲਈ ਦਾਨ ਵਜੋਂ ਖੂਨਦਾਨ ਦੀ ਸਹਾਇਤਾ ਲੈ ਕੇ ਆਈ ਹੈ। ਉਨਾਂ ਇਸ ਕੈਂਪ ਵਿਚ ਖੂਨ ਦਾਨ ਕਰਨ ਵਾਲੇ ਯੂਥ ਕਾਂਗਰਸੀ ਉੱਦਮੀ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਸਭ ਤੋਂ ਵੱਡੀ ਸਮਾਜ ਸੇਵਾ ਤੇ ਪੁੰਨ ਦਾ ਕਾਰਜ ਦੱਸਦਿਆਂ ਕਿਹਾ ਕਿ ਇਸ ਵਿਚ ਜ਼ਿਲਾ ਪ੍ਰੀਸ਼ਦ ਇੰਨਾਂ ਨੌਜਵਾਨਾਂ ਨਾਲ ਖੜੀ ਹੈ। ਇਸ ਦੌਰਾਨ ਲੋਕ ਸਭਾ ਹਲਕਾ ਕਾਂਗਰਸ ਬਠਿੰਡਾ ਦੇ ਸਾਬਕਾ ਇੰਚਾਰਜ ਤੇ ਮੌਜੂਦਾ ਜ਼ਿਲਾ ਪ੍ਰੀਸਦ ਮੈਂਬਰ ਜਗਸੀਰ ਸਿੰਘ ਮੀਰਪੁਰ,ਜ਼ਿਲਾ ਮਾਨਸਾ ਕਾਂਗਰਸ ਦੇ ਇੰਚਾਰਜ ਸੰਦੀਪ ਭੁੱਲਰ, ਵਾਈਸ ਪ੍ਰਧਾਨ ਧਰਮ ਸਿੰਘ ਆਹਲੂਪੁਰ, ਵਾ ਪ੍ਰਧਾਨ ਸੁਲੱਖਣ ਸਿੰਘ ਦੋਦੜਾ, ਹਲਕਾ ਪ੍ਰਧਾਨ ਕੁਲਦੀਪ ਸਿੰਘ ਬੁਢਲਾਡਾ, ਰਤਨਵੀਰ ਸਿੰਘ ਨੇ ਵੀ ਨੌਜਵਾਨਾਂ ਦੀ ਇਸ ਸੇਵਾ ਭਾਵਨਾ ਨੂੰ ਸਲਾਹਿਆ ਤੇ ਕਿਹਾ ਕਿ ਉਨਾਂ ਦਾ ਸਮਾਜ ਸੇਵਾ ਚ ਪਾਇਆ ਯੋਗਦਾਨ ਕਿਸੇ ਲਈ ਜੀਵਨ ਦੀ ਕਿਰਨ ਬਣੇਗਾ।  ਸੰਤ ਸਮਾਜ ਤੇ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਨੇ ਦਾਨੀ ਨੌਜਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਮਾਜ ਅਜਿਹੇ ਕਾਰਜਾਂ ਕਰਕੇ ਪੁੰਨਾਂ ਦਾ ਭਾਗੀ ਬਣਦਾ ਹੈ। ਕਿਉਂਕਿ ਦਾਨ ਦਿੱਤਾ ਗਿਆ ਖੂਨ ਅਨੇਕਾਂ ਵਿਅਕਤੀ ਨੂੰ ਨਵੀਂ ਜਿੰਦਗੀ ਦੇਵੇਗਾ। ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਇਸ ਕੈਂਪ ਦੇ ਪ੍ਰਬੰਧਕ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਯੂਥ ਕਾਂਗਰਸ ਨੇ ਇਹ ਮੁਹਿੰਮ ਚਲਾਈ ਹੈ,ਜੋ ਹਰ ਚਾਰ ਮਹੀਨਿਆਂ ਬਾਅਦ ਇਹ ਕੈਂਪ ਲਾਏਗੀ ।ਜੇਕਰ ਇਸ ਤੋਂ ਇਲਵਾ ਕਿਸੇ ਮਰੀਜ਼ ਨੁੰ ਖੂਨ ਦੀ ਲੋੜ ਪਵੇਗੀ ਤਾਂ ਉਨਾਂ ਦੀ ਯੂਥ ਕਾਂਗਰਸ ਦੇ ਵਰਕਰ ਇਸ ਮੱਦਦ ਲਈ ਹਰ ਵੇਲੇ ਤਿਆਰ ਬਰ ਤਿਆਰ ਮਿਲਣਗੇ।ਉਨਾਂ ਕਿਹਾ ਕਿ ਸਵ ਰਾਜੀਵ ਗਾਂਧੀ ਜੀ ਨੂੰ ਸਮਰਪਿਤ ਇਹ ਕੈਂਪ ਨਵੀਂ  ਪਿਰਤ ਪਾਵੇਗਾ ਤੇ ਇਸ ਖੇਤਰ ਵਿਚੋਂ ਕੋਈ ਵੀ ਮਰੀਜ਼ ਜਾਂ ਲੋੜਵੰਦ ਵਿਅਕਤੀ ਖੂਨ ਦੀ ਘਾਟ ਕਾਰਨ ਮੌਤ ਦੇ ਮੂੰਹ ਵਿਚ ਨਹੀਂ ਜਾਵੇਗਾ। ਉਨਾਂ ਇਸ ਮੌਕੇ ਖੂਨ ਦਾਨ ਕਰਨ ਵਾਲੇ ਵੱਖ -ਵੱਖ ਪਿੰਡਾਂ ਵਿਚੋਂ ਆਏ ਉਂਦਮੀ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ ਨੂੰ ਫਲ ਆਦਿ ਮੁਹੱਈਆ ਕਰਵਾਏ। ਇਸ ਮੌਕੇ ਚੰਦਰ ਸੇਖਰ ਨੰਦੀ, ਮਨਦੀਪ ਸਿੰਘ ਬੱਬੂ, ਰਜਨੀਸ਼ ਸਰਮਾ ਭੀਖੀ, ਸੁਖਵਿੰਦਰ ਸਿੰਘ ਸੁੱਖਾ ਭਾਊ, ਪੰਚ ਕੇਵਲ ਸਿੰਘ ਅਕਲੀਆ, ਸੰਦੀਪ ਸਿੰਘ, ਆਦਿ ਹਾਜ਼ਰ ਸਨ।

NO COMMENTS