ਯੂਥ ਕਾਂਗਰਸ ਮਾਨਸਾ ਵੱਲੋਂ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਚ’ ਕੇਂਦਰ ਦੀ ਵਿਜੇਪੀ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ,

0
50

ਮਾਨਸਾ 01 ਜੁਲਾਈ  (ਸਾਰਾ ਯਹਾ / ਬੀਰਬਲ ਧਾਲੀਵਾਲ):- ਅੱਜ ਯੂਥ ਕਾਂਗਰਸ ਮਾਨਸਾ  ਕਾਂਗਰਸ ਦੇ ਜ਼ਿਲਾ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਹੇਠ ਅੱਜ ਮਾਨਸਾ ਸ਼ਹਿਰ ਦੇ ਮੁੱਖ ਬਜਾਰ ਬਾਰਾਂ ਹੱਟਾ ਚੌਕ ਤੋਂ ਲੈ ਕੇ ਮਾਨਸਾ ਖੱਚਰ ਰਹੇੜੇ ਤੇ ਚੜ ਕੇ ਕੇਂਦਰ ਸਰਕਾਰ ਤੇ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ,ਇਸ ਮੌਕੇ ਯੂਥ ਪ੍ਰਧਾਨ ਚੁਸਪਿੰਦਰਬੀਰ ਨੇ ਕਿਹਾ ਕਿ ‘ਕੋਰੋਨਾ ਵਾਇਰਸ ਦੇ ਨਾਜ਼ੁਕ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹਰੇਕ ਵਰਗ ਦੀਆਂ ਮੁਸ਼ਕਿਲਾਂ ਵਧਾ ਦਿੱਤੀ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਬਾਵਜੂਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋ ਕਿਸਾਨ ਵਰਗ ਅਤੇ ਵਪਾਰੀ ਵਰਗ ਬਹੁਤ ਜਿਆਦਾ ਦੁਖੀ ਹੈ। ਜਿੱਥੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਦੇ ਕੰਮ ਧੰਦੇ ਕੋਰੋਨਾ ਵਾਇਰਸ ਦੇ ਕਾਰਨ ਠੱਪ ਪਏ ਹਨ ਉਥੇ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਏ ਜਾਣ ਨੂੰ ਲੈ ਹਰ ਵਰਗ ਦੁਖੀ ਹੈ’। ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ‘ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਹਿਲ ਦੇ ਆਧਾਰ ਉੱਤੇ ਵਾਪਸ ਲਵੇ’।ਇਸ ਮੌਕੇ ਜ਼ਿਲਾ ਮਾਨਸਾ ਸ਼ੋਸ਼ਲ ਮੀਡੀਆ ਇੰਚਾਰਜ ਗਗਨਦੀਪ ਸਿੰਘ ਨੰਗਲ, ਜਿਲਾ ਯੂਥ ਕਾਂਗਰਸ ਮਾਨਸਾ ਟੀਮ, ਹਲਕਾ ਮਾਨਸਾ ਪ੍ਰਧਾਨ ਰਤਨਵੀਰ ਮੂਲੇਵਾਲਾ ,ਰਜਨੀਸ਼ ਕੁਮਾਰ ਭੀਖੀ, ਰਾਗਵ ਸਿੰਗਲਾ ਜਰਨਲ ਸਕੱਤਰ ਜਿਲਾ ਯੂਥ ਕਾਂਗਰਸ ਮਾਨਸਾ, ਕੇਵਲ ਅਕਲੀਆ, ਬਲਾਕ ਸਮਿਤੀ ਚੇਅਰਮੈਨ ਭੀਖੀ,ਬਲਾਕ ਸੰਮਤੀ ਵਾਈਸ ਚੇਅਰਮੈਨ ਅਵਤਾਰ ਤਾਰੀ,ਸਰਪੰਚ ਖੀਵਾ ਬਲਜੀਤ ਸ਼ਰਮਾ, ਸਰਪੰਚ ਅਵਤਾਰ ਤਾਰੀ, , ਸਰਪੰਚ  ਲਾਡੀ ਝੁਨੀਰ, ਡਾ. ਗੁਰਜੰਟ ਸਿੰਘ ਅਤਲਾ, ਅਮਰੀਕ ਅਤਲਾ ਮੈਂਬਰ , ਜਗਪਾਲ ਭੀਖੀ, ਹੀਰਾ ਮੱਤੀ ਗੁਰਤੇਜ ਰੱਲਾ,  ,ਜਗਦੀਪ ਸਰਪੰਚ ਬੁਰਜ ਢਿਲਵਾਂ, ਅਮਰੀਕ ਸਰਪੰਚ ਭੋਪਾਲ, ਬੱਬੂ ਵਰੇ, ਮਨਦੀਪ ਬੱਬੂ ਭੋਪਾਲ, ਇਕਬਾਲ ਸਰਪੰਚ ਫਫੜੇ ਭਾਈਕੇ, ਰਾਏ ਸਿੰਘ ਸਰਪੰਚ ਬਲਾਕ ਪ੍ਰਧਾਨ ਪੰਚਾਇਤ ਭੀਖੀ,  ਗੁਰਤੇਜ ਸਿੰਘ ਬੱਪੀਆਣਾ,ਚਮਕੋਰ ਸਿੰਘ ਮੈਂਬਰ ਬੱਪੀਆਣਾ, ਦੀਪਾ ਰੋਣੀ,ਕੁਲਦੀਪ ਸਰਪੰਚ ਬੱਪੀਆਣਾ, ਮੱਖਣ ਸਿੰਘ ਸਰਪੰਚ ਅਲੀਸ਼ੇਰ ਕਲਾਂ, ਸੁਖਦੇਵ ਸਿੰਘ ਅਲੀਸ਼ੇਰ ਖੁਰਦ, ਕਰਨ ਸਰਪੰਚ ਹੋਡਲਾ ਕਲਾਂ, ਲੱਖਾ ਸਮਾਉਂ, ਡਾ. ਚਰਨਜੀਤ ਚੰਨੀ ਭੋਪਾਲ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here