ਮਾਨਸਾ, 31 ਜੁਲਾਈ (ਸਾਰਾ ਯਹਾ, ਗੋਪਾਲ ਅਕਲੀਆ) -ਜਿਲ੍ਹੇ ਦੇ ਇੱਕ ਗਰੀਬ਼ ਪਰਿਵਾਰ ਨਾਲ ਕੁੱਝ ਦਿਨ ਪਹਿਲਾਂ ਘਰ ਬਣਾ ਕੇ ਦੇਣ ਦਾ ਕੀਤਾ ਵਾਅਦਾ ਯੂਥ ਕਾਂਗਰਸ ਨੇ ਪੂਰਾ ਕਰ ਦਿਖਾਇਆ ਹੈ। ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਸ਼ੇਰ ਖਾਂ ਵਾਲਾ ਵਿੱਚ ਇੱਕ ਗਰੀਬ ਪਰਿਵਾਰ ਮੰਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਸੀ, ਸਿਰ ਤੇ ਛੱਤ ਨਾ ਹੋਣ ਦੇ ਨਾਲ-ਨਾਲ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਰਕੇ ਭੁੱਖਾ ਰਹਿਣ ਲਈ ਮਜ਼ਬੂਰ ਸੀ। ਚਹਿਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਾਹੀ ਪਤਾ ਲੱਗਿਆ ਕਿ ਇੱਕ ਪਰਿਵਾਰ ਦਾ ਮੁਖੀ ਮਿੱਠੂ ਸਿੰਘ ਅਧਰੰਗ ਹੋਣ ਕਰਕੇ ਮੰਜੇ ਵਿੱਚ ਬੈਠਾ ਹੈ ਅਤੇ ਕਮਾਈ ਦਾ ਕੋਈ ਵੀ ਸਾਧ ਨਾ ਹੋਣ ਕਰਕੇ ਭੁੱਖਾ ਰਹਿਣ ਲਈ ਮਜ਼ਬੂਰ ਹੈ। ਉਨ੍ਹਾਂ ਦੱਸਿਆ ਕਿ ਟੀਮ ਨਾਲ ਪਰਿਵਾਰ ਦੇ ਘਰ ਪੁੱਜ ਕੇ ਗੱਲਬਾਤ ਕੀਤੀ ਅਤੇ ਪਰਿਵਾਰ ਦੇ ਹਾਲਾਤ ਬਾਰੇ ਜਾਣਿਆ। ਉਨ੍ਹਾਂ ਦੱਸਿਆ ਕਿ ਘਰ ਦੇ ਮਾੜੇ ਹਾਲਾਤ ਦੇਖ ਯੂਥ ਕਾਂਗਰਸ ਟੀਮ ਵੱਲੋਂ ਉਨ੍ਹਾਂ ਨੂੰ ਇੱਕ ਘਰ ਬਣਾਉਣ ਅਤੇ ਰਾਸ਼ਨ ਮਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸਨੂੰ ਪੂਰਾ ਕਰਦਿਆ ਸ਼ਹੀਦ ਭਗਤ ਸਿੰਘ ਕਲੱਬ ਯੂ.ਕੇ ਦੇ ਸਹਿਯੋਗ ਨਾਲ ਪਰਿਵਾਰ ਲਈ ਪੱਕਾ ਘਰ ਬਣਾਉਣ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਨੂੰ ਰਾਸ਼ਨ ਮਹੱਈਆ ਕਰਵਾਇਆ ਗਿਆ ਹੈ ਅਤੇ ਸਹਾਇਤਾ ਵਜੋਂ 26 ਹਜ਼ਾਰ ਰੁਪਏ ਦੀ ਨਗਦ ਰਾਸ਼ ਦਿੱਤੀ ਗਈ ਹੈ। ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਗੁਰਮੀਤ ਗੀਤੂ ਬੀਰੋਕੇ, ਕਾਲਾ ਸਿੰਘ ਝਲਬੂਟੀ ਜਨਰਲ ਸੈਕਟਰੀ, ਲਖਵਿੰਦਰ ਸਿੰਘ ਬੱਛੋਆਣਾ, ਸਤਨਾਮ ਸਿੰਘ ਐਡਕੋਵੇਟ , ਸਾਬਕਾ ਸਰਪੰਚ ਗੁਰਦੀਪ ਸਿੰਘ ਚਹਿਲ, ਬੱਬੂ ਦੋਦੜਾ, ਬੱਬੂ ਵਰ੍ਹੇ, ਸਰਪੰਚ ਗੁਰਭੇਜ ਸਿੰਘ ਆਦਿ ਹਾਜ਼ਰ ਸਨ।
ਉਧਰ ਪਰਿਵਾਰ ਨੇ ਔਖ ਦੀ ਘੜੀ ਵਿੱਚ ਉਨ੍ਹਾਂ ਦਾ ਸਹਾਰਾ ਬਣਨ ਲਈ ਚੁਸਪਿੰਦਰਬੀਰ ਸਿੰਘ ਚਹਿਲ ਤੇ ਪੂਰੀ ਟੀਮ ਦਾ ਧੰਨਵਾਨ ਕੀਤਾ।