ਮਾਨਸਾ 18,ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਯੂਥ ਕਾਂਗਰਸ ਦੀ ਟੀਮ ਜ਼ਿਲ੍ਹਾ ਪ੍ਰਧਾਨ ਚੁਸਪਿੰਦਰਵੀਰ ਭੁਪਾਲ ਦੀ ਅਗਵਾਈ ਚੋਂ ਜ਼ਿਲ੍ਹੇ ਵਿੱਚ ਕੋਰੋਨਾ ਪੀਡ਼ਤਾਂ ਨੂੰ ਵੰਡ ਰਹੀ ਹੈ ਫਤਿਹ ਫਤਿਹ ਕਿਟਾਂ ਅਤੇ ਰਾਸ਼ਨ
ਯੂਥ ਕਾਂਗਰਸ ਕੋਰੋਨਾ ਪੀਡ਼ਤ ਮਰੀਜਾਂ ਦਾ ਵ੍ਹੱਟਸਐਪ ਗਰੁੱਪ ਰਾਹੀਂ ਵੀ ਪੁੱਛ ਰਹੀ ਹੈ ਹਾਲ ਚਾਲ
ਯੂਥ ਕਾਂਗਰਸ ਵੱਲੋਂ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕੋਰੋਨਾ ਦੇ ਪੀਡ਼ਤ ਮਰੀਜ਼ਾਂ ਨੂੰ ਘਰ ਘਰ ਜਾ ਕੇ ਮੈਡੀਸਨ ਦੀਅਾਂ ਫਤਿਹ ਖਿਤਾਬ ਵੰਡੀਆਂ ਜਾ ਰਹੀਆਂ ਨੇ ਇਸ ਦੌਰਾਨ ਯੂਥ ਕਾਂਗਰਸ ਵੱਲੋਂ ਪੀੜਿਤ ਮਰੀਜ਼ਾਂ ਨੂੰ ਹਸਪਤਾਲ ਲਿਆ ਕੇ ਦਾਖ਼ਲ ਵੀ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਦੇ ਲਈ ਵੀ ਅਪੀਲ ਕੀਤੀ ਜਾ ਰਹੀ ਹੈ
ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਭੋਪਾਲ ਨੇ ਕਿਹਾ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਦੌਰਾਨ ਰਾਜਨੀਤੀ ਛੱਡ ਕੇ ਹਰ ਵਿਅਕਤੀ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਰਲ ਮਿਲ ਕੇ ਇਸ ਭਿਆਨਕ ਬੀਮਾਰੀ ਤੋਂ ਰਾਹਤ ਪਾ ਸਕੇ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਮਾਨਸਾ ਜ਼ਿਲ੍ਹੇ ਦੇ ਹਰ ਪਿੰਡ ਸ਼ਹਿਰ ਅਤੇ ਕਸਬਿਆਂ ਦੇ ਵਿੱਚ ਕਰੋਨਾ ਦੇ ਪੀੜਿਤ ਮੋਰਚਿਆਂ ਨੂੰ ਫ਼ਤਿਹ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਜੇਕਰ ਕਿਸੇ ਨੂੰ ਆਕਸੀਜਨ ਦੀ ਲੋੜ ਹੈ ਤਾਂ ਆਕਸੀਜਨ ਪਹੁੰਚਾਈ ਜਾ ਰਹੀ ਹੈ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਵੀ ਭਰਤੀ ਕਰਵਾ ਕੇ ਉਨ੍ਹਾਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅੱਜ ਹਰ ਇੱਕ ਵਿਅਕਤੀ ਨੂੰ ਇਸ ਭਿਆਨਕ ਬਿਮਾਰੀ ਦੇ ਵਿਚ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੈਂਪਲ ਜ਼ਰੂਰ ਕਰਵਾਉਣ ਮਾਸਕ ਪਹਿਨ ਕੇ ਰੱਖਣ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਸੇਨੇਟਾਈਜ਼ ਜ਼ਰੂਰ ਕਰਦੇ ਰਹਿਣ ਉਨ੍ਹਾਂ ਕਿਹਾ ਕਿ ਅੱਜ ਇਸ ਬਿਮਾਰੀ ਨੇ ਸਾਨੂੰ ਸਭ ਧਰਮਾਂ ਨੂੰ ਇਕੱਠੇ ਹੋਣ ਦੇ ਲਈ ਇਕ ਸੁਨੇਹਾ ਦਿੱਤਾ ਹੈ ਜਿਸਦੇ ਲਈ ਅੱਜ ਹਰ ਕਿਸੇ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਅਤੇ ਰਾਜਨੀਤੀ ਛੱਡ ਕੇ ਲੋਕਾਂ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਉਣਾ ਚਾਹੀਦਾ ਹੈ ਚੁਸਪਿੰਦਰਵੀਰ ਭੋਪਾਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿਚ ਜੇ ਉਨ੍ਹਾਂ ਵੱਲੋਂ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੇਕਰ ਕਿਸੇ ਵੀ ਮਰੀਜ਼ ਨੂੰ ਰਾਸ਼ਨ ਦਵਾਈਆਂ ਆਕਸੀਜਨ ਆਦਿ ਦੀ ਜ਼ਰੂਰਤ ਹੈ ਤਾਂ ਉਹ ਤੁਰੰਤ ਉਹ ਯੂਥ ਕਾਂਗਰਸ ਦੀ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦਾ ਹੈ ਚੁਸਪਿੰਦਰਵੀਰ ਭੋਪਾਲ ਨੇ ਆਪਣੀ ਯੂਥ ਕਾਂਗਰਸ ਦੀ ਟੀਮ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੇ ਘਰ ਘਰ ਤੱਕ ਜਾਣ ਅਤੇ ਲੋਕਾਂ ਨੂੰ ਸੈਂਪਲ ਕਰਵਾਉਣ ਦੀ ਅਪੀਲ ਕਰਨ ਉਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੋਰੋਨਾ ਦੀ ਮਹਾਂਮਾਰੀ ਦੇ ਵਿਚ ਲੋਕਾਂ ਨੂੰ ਹਰ ਸਿਹਤ ਸਹੂਲਤ ਦੇਣ ਦੇ ਲਈ ਵਚਨਬੱਧ ਹੈ ਅਤੇ ਯੂਥ ਕਾਂਗਰਸ ਵੀ ਜ਼ਿਲ੍ਹੇ ਵਿਚ ਜ਼ਰੂਰਤਮੰਦਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਆਉਣ ਦੇਵੇਗੀ ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਭੋਪਾਲ ਨੇ ਕਿਹਾ ਕਿ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਆਲ ਇੰਡੀਆ ਦੇ ਪ੍ਰਧਾਨ ਸ੍ਰੀਨਿਵਾਸਨ ਵੱਲੋਂ ਵੀ ਦੇਸ਼ ਭਰ ਦੇ ਵਿੱਚ ਅੱਜ ਇਸ ਕੋਰੋਨਾ ਦੀ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਦੇਸ਼ ਭਰ ਦੇ ਵਿੱਚ ਯੂਥ ਕਾਂਗਰਸ ਵੱਲੋਂ ਅਜਿਹੇ ਸਮਾਜ ਸੇਵਾ ਦੇ ਕੰਮ ਕਰਨ ਦੇ ਲਈ ਵੀ ਯੂਥ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਅੱਜ ਇਸ ਕੋਰੋਨਾ ਦੀ ਮਹਾਂਮਾਰੀ ਦੇ ਦੌਰਾਨ ਰਾਜਨੀਤੀ ਵਿਚ ਬਿਆਨਬਾਜ਼ੀ ਛੱਡ ਕੇ ਸਗੋਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਹਰ ਸ਼ਹਿਰ ਪਿੰਡ ਅਤੇ ਕਸਬਿਆਂ ਵਿੱਚ ਕੰਮ ਕਰ ਰਹੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਯੂਥ ਕਾਂਗਰਸ ਵੱਲੋਂ ਕੋਰੋਨਾ ਪੀਡ਼ਤਾਂ ਮਰੀਜ਼ਾਂ ਦੇ ਵ੍ਹੱਟਸਐਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਹਰ ਰੋਜ਼ ਸਵੇਰੇ ਉਨ੍ਹਾਂ ਦੀ ਸਿਹਤ ਸਬੰਧੀ ਵੀ ਪੁੱਛਿਆ ਜਾ ਰਿਹਾ ਹੈ ਅਤੇ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਹੈ ਤਾਂ ਤੁਰੰਤ ਯੂਥ ਕਾਂਗਰਸ ਦੀ ਟੀਮ ਪਹੁੰਚ ਕੇ ਉਸ ਮਰੀਜ਼ ਦੀ ਹੈਲਪ ਕਰ ਰਹੀ ਹੈ