ਮਾਨਸਾ 21, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਯੂਥ ਅਕਾਲੀ ਦਲ ਵੱਲੋਂ ਅੱਜ ਐੱਨ.ਆਈ.ਏ. ਵੱਲੋਂ ਕਿਸਾਨ ਆਗੂਆਂ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨੋਟਿਸ ਭੇਜਣ ਖਿਲਾਫ ਡੀ.ਸੀ. ਦਫ਼ਤਰ ਦੇ ਬਾਹਰ ਮੋਦੀ, ਅਮਿਤ ਸ਼ਾਹ ਦੇ ਪੁਤਾਲੇ ਫੁੱਕੇ ਗਏ, ਤੇ ਕੇਂਦਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ, ਅਤੇ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਪਣਾ ਅੜੀਅਲ ਰੱਵਈਆਂ ਛੱਡ ਕਿ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਤਾਂ ਜੋ ਕਿਰਤੀ ਲੋਕ ਜੋ ਲੰਮੇ ਸਮੇਂ ਤੋਂ ਦਿੱਲੀ ਦੇ ਬਾਡਰਾਂ ਤੇ ਸਰਦੀ ਤੇ ਬਾਵਜੂਦ ਵੀ ਡਟੇ ਹੋਏ, ਯੂਥ ਅਕਾਲੀ 26 ਜਨਵਰੀ ਦੀ ਕਿਸਾਨਾਂ ਦੀ ਟੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਵੱਡੇ ਪੱਧਰ ਤੇ ਦਿੱਲੀ ਰਾਵਨਾ ਹੋਵਾਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਗੁਰਪ੍ਰੀਤ ਸਿੰਘ ਚਹਿਲ, ਗੁਰਪ੍ਰੀਤ ਸਿੰਘ ਪੀਤਾ, ਗੁਲਸ਼ਨ ਸਿੰਘ ਮਿੱਤਲ ਭੀਖੀ, ਗੋਲਡੀ ਗਾਂਧੀ, ਰਾਮ ਸਿੰਘ ਭੀਖੀ, ਨਿਰਜੋਤ ਸਿੰਘ ਨੀਟਾ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ ਸ਼ਰਮਾ, ਕਾਕਨ ਸ਼ਰਮਾ, ਅਮਰਜੀਤ ਸਿੰਘ ਕੋਚੀ, ਗੱਗੀ ਮਾਨ, ਕੁਲਵਿੰਦਰ ਸਿੰਘ ਨਿੱਕਾ, ਦੀਪ, ਜੱਸੀ ਬਾਵਾ, ਆਦਿ ਸ਼ਾਮਿਲ ਹੋਏ।