*ਯੂਥ ਅਕਾਲੀ ਦਲ ਨੇ ਮਨਪ੍ਰੀਤ ਬਾਦਲ ਦਾ ਦਫ਼ਤਰ ਘੇਰਿਆ, ਵਿੱਤ ਮੰਤਰੀ ‘ਤੇ ਲਾਏ ਗੰਭੀਰ ਇਲਜ਼ਾਮ*

0
16

ਬਠਿੰਡਾ 29,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅਕਾਲੀ ਦਲ ਯੂਥ ਪ੍ਰਧਾਨ ਪਰਬੰਸ ਸਿੰਘ ਬੰਟੀ ਰੋਮਾਣਾ ਨੇ ਬਠਿੰਡਾ ਪਹੁੰਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ‘ਤੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਘੇਰਿਆ। ਉਨ੍ਹਾਂ ਦੱਸਿਆ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਹੈ, ਉਸ ਦਿਨ ਤੋਂ ਬਠਿੰਡੇ ਵਿੱਚ ਲੁੱਟ ਤੇ ਕੁੱਟ ਦੀ ਕਹਾਣੀ ਚੱਲ ਰਹੀ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਕੰਮ ਅਜਿਹਾ ਨਹੀਂ ਜੋ ਮਨਪ੍ਰੀਤ ਬਾਦਲ ਦੀ ਸਰਪ੍ਰਸਤੀ ਵਿੱਚ ਉਨ੍ਹਾਂ ਦੇ ਸਾਲਾ ਜੋਜੋ ਤੇ ਹੋਰ ਸਾਥੀ ਗੈਂਗਸਟਰ ਤੇ ਉਨ੍ਹਾਂ ਦੇ ਗੈਂਗ ਦੇ ਬੰਦੇ ਨਾ ਕਰ ਰਹੇ ਹੋਣ। ਖਜਾਨਾ ਮੰਤਰੀ ‘ਤੇ ਵਰ੍ਹਦਿਆਂ ਪਰਬੰਸ ਨੇ ਕਿਹਾ ਕਿ ਲੁੱਟ ਹਰ ਪ੍ਰਕਾਰ ਦੀ ਕੀਤੀ ਜਾ ਰਹੀ ਹੈ ਜਿਵੇਂ ਨਜਾਇਜ਼ ਕਬਜ਼ੇ, ਨਜਾਇਜ਼ ਸ਼ਰਾਬ, ਨਜਾਇਜ਼ ਮਾਈਨਿੰਗ ਤੇ ਰੇਹੜੀ ਵਾਲਿਆਂ ਤੋਂ ਹਫਤਾ ਲੈਣ ਤਕ।

ਪਰਬੰਸ ਸਿੰਘ ਨੇ ਅੱਗੇ ਕਿਹਾ ਕਿ ਇਨ੍ਹਾਂ ਵੱਲੋਂ ਸਭ ਤੋਂ ਮਾੜਾ ਕੰਮ ਥਰਮਲ ਦੀ ਜ਼ਮੀਨ ਵਿੱਚੋਂ ਰੇਤਾਂ ਕੱਢ ਕੇ ਵੇਚਣ ਦਾ ਕੀਤਾ ਜਾ ਰਹੀ ਹੈ। ਜਦੋਂ ਸਿੰਗਲਾ ਨੇ ਅਵਾਜ਼ ਚੁੱਕੀ ਤਾਂ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਜੇਕਰ ਸਾਬਕਾ ਵਿਧਾਇਕ ਤੇ ਸਾਬਕਾ ਵਜ਼ੀਰ ‘ਤੇ ਹਮਲਾ ਹੋ ਸਕਦਾ ਤਾਂ ਇੱਥੇ ਆਮ ਬੰਦਿਆਂ ਦੀ ਕਿੰਨੀ ਕੁ ਸੁਰੱਖਿਆ ਹੁੰਦੀ ਹੋਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਬੰਦੇ ਤੇ ਮੰਤਰੀ ਨਾਜਾਇਜ਼ ਧੰਧਿਆਂ ਵਿੱਚ ਸ਼ਾਮਲ ਹਨ। ਇਸੇ ਲਈ ਅੱਜ ਕੋਈ ਕੈਪਟਨ ਦੇ ਖਿਲਾਫ ਬੋਲ ਨਹੀਂ ਸਕਦੇ। ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਹਫ਼ਤੇ ਦੇ ਅੰਦਰ ਜੋਜੋ ਵਰਗੀਆਂ ਨੂੰ ਕਾਨੂੰਨ ਮੁਤਾਬਕ ਜੇਲ੍ਹਾਂ ‘ਚ ਬੰਦ ਕੀਤਾ ਜਾਵੇਗਾ।

LEAVE A REPLY

Please enter your comment!
Please enter your name here