
ਲੁਧਿਆਣਾ 24,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਲੁਧਿਆਣਾ ਦੇ ਵਪਾਰ ‘ਤੇ ਪੈ ਰਿਹਾ ਹੈ। ਲੁਧਿਆਣਾ ਦੀ ਹੌਜ਼ਰੀ, ਕੱਚਾ ਤੇਲ, ਗੇਸ ਤੇ ਪਲਾਸਟਿਕ ਦੇ ਵਪਾਰ ‘ਤੇ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਵਿਸ਼ਵ ਦੇ ਲਗਪਗ ਸਾਰੇ ਹੀ ਦੇਸ਼ਾਂ ਤੇ ਪੈ ਰਿਹਾ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਦੋ ਹਜ਼ਾਰ ਕਰੋੜ ਦਾ ਬਿਜ਼ਨੈਸ ਇਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਰੂਸ ਤੋਂ ਭਾਰਤ ਕੱਚਾ ਤੇਲ ਤੇ ਕੁਦਰਤੀ ਗੈਸਾਂ ਵੀ ਲੈਂਦਾ ਹੈ ਜੇਕਰ ਅਜਿਹੇ ‘ਚ ਰੂਸ ਤੇ ਯੂਕਰੇਨ ਵਿਚਕਾਰ ਜੰਗ ਹੋਰ ਵਧਦੀ ਹੈ ਤਾਂ ਆਉਂਦੇ ਦਿਨਾਂ ‘ਚ ਭਾਰਤ ਆਉਣ ਵਾਲਾ ਇਹ ਮਟੀਰੀਅਲ ਘਟ ਵੀ ਸਕਦਾ ਹੈ ਜਾਂ ਬੰਦ ਵੀ ਹੋ ਸਕਦਾ ਹੈ। ਜਿਸ ਨਾਲ ਬਾਜ਼ਾਰ ਵਿੱਚ ਮੰਦੀ ਦੀ ਸੰਭਾਵਨਾ ਹੋ ਸਕਦੀ ਹੈ। ਇੰਨਾ ਹੀ ਨਹੀਂ ਪੈਟਰੋਲ ਡੀਜ਼ਲ ਦੇ ਨਾਲ ਰਸੋਈ ਗੈਸ ਦੀ ਕੀਮਤ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ ਉਛਾਲ ਆ ਸਕਦਾ ਹੈ। ਇਸ ਦੀ ਵੀ ਮਾਹਿਰਾਂ ਨੇ ਹਾਮੀ ਭਰੀ ਹੈ
ਗਾਰਮੈਂਟ ਇੰਡਸਟਰੀ ਸਿੱਧੇ ਤੌਰ ‘ਤੇ ਜੁੜੀ ਹੋਈ ਹੈ 900 ਕਰੋੜ ਦੇ ਕਰੀਬ ਗਾਰਮੈਂਟ ਦੀ ਐਕਸਪੋਰਟ ਰੂਸ ਨੂੰ ਕੀਤੀ ਜਾਂਦੀ ਹੈ। ਇਸ ਵਿੱਚ ਬਹੁਤ ਵੱਡਾ ਹਿੱਸਾ ਲੁਧਿਆਣਾ ਤੋਂ ਵੀ ਐਕਸਪੋਰਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਪਲਾਸਟਿਕ ਅਤੇ ਰਬੜ ਦੱਸ ਮਾਨਵੀ ਵੱਡੀ ਤਦਾਦ ਵਿਚ ਇੰਪੋਰਟ ਤੇ ਐਕਸਪੋਰਟ ਕਰਵਾਇਆ ਜਾਂਦਾ ਹੈ। 3500 ਕਰੋੜ ਰੁਪਏ ਦੇ ਮੇਜਰ ਐਕਸਪੋਰਟ ਰੂਸ ਨੂੰ ਜਾਂਦੇ ਹਨ।
ਰੂਸ ਤੋਂ ਕਰੂਡ ਆਇਲ ਤੇ ਕੈਮੀਕਲ ਭਾਰਤ ਵੱਲੋਂ ਮੰਗਵਾਏ ਜਾਂਦੇ ਹਨ। 1500 ਕਰੋੜ ਦੇ ਕਰੀਬ ਪਲਾਸਟਿਕ ਤੇ ਰਬੜ ਮੰਗਵਾਈ ਜਾਂਦੀ ਹੈ। 4500 ਕਰੋੜ ਰੁਪਏ ਦਾ ਫਰਟੀਲਾਈਜ਼ਰ ਵੀ ਮੰਗਵਾਇਆ ਜਾਂਦਾ ਹੈ ਇਸ ਦੇ ਨਾਲ-ਨਾਲ ਜੈਮਜ਼ ਤੇ ਜਿਊਲਰੀ ਵੀ ਆਉਂਦੀ ਹੈ। ਇਹ ਸਾਰੇ ਸੈਕਟਰ ਇਸ ਜੰਗ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ।
