*ਯੂਕਰੇਨ ਤੋਂ ਵਾਪਿਸ ਪਰਤੇ ਵਿਦਿਆਰਥੀਆਂ ਨੇ ਦੀ ਸਰਕਾਰ ਸੁਣੇ ਕਰਨਾਟਕ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਬਾਕੀ ਪੜ੍ਹਾਈ ਇੱਥੇ ਪੂਰੀ ਕਰਵਾਉਣ ਦਾ ਕਰੇ ਉਪਰਾਲਾ*

0
72

ਬਰੇਟਾ 22 ਮਾਰਚ  (ਸਾਰਾ ਯਹਾਂ/ ਰੀਤਵਾਲ) ਯ¨ਕਰੇਨ ਤੋਂ ਵਪਿਸ ਆਏ ਵਿਦਿਆਰਥੀਆਂ ਵੱਲੋਂ ਮੈਡੀਕਲ ਦੀ ਪੜ੍ਹਾਈ
ਸੰਬੰਧੀ ਮੁੱਖ ਮੰਤਰੀ ਦੇ ਨਾਂਅ ਤੇ ਮੰਗ ਪੱਤਰ ਡੀ.ਸੀ. ਮਾਨਸਾ ਨੂੰ ਸੌਂਪਿਆ ਗਿਆ। ਇਸ ਮੌਕੇ
ਉਨ੍ਹਾ ਕਿਹਾ ਕਿ ਜੰਗ ਦੇ ਮਾਹੌਲ ਦੇ ਵਿਚੋਂ ਤਾਂ ਬਾਹਰ ਆ ਗਏ ਹਨ ਪਰ ਉਨ੍ਹਾਂ ਦੀ ਪੜ੍ਹਾਈ ਅਤੇ
ਫੀਸਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਨ੍ਹਾਂ ਭਰਭਾਈ ਕਰਨਾ ਮਾਪਿਆਂ ਲਈ ਆਸਾਨ ਨਹੀਂ ਹੈ।
ਕਿਉਂਕਿ ਉਨ੍ਹਾਂ ਦੀ ਪੜ੍ਹਾਈ ਅੱਧ ਵਿਚਕਾਰ ਰਹਿ ਗਈ ਹੈ। ਵਿਦਿਆਰਥੀਆਂ ਦੇ ਡਾਕਟਰ ਬਣਨ ਦੇ ਸੁਪਨੇ
ਅੱਧ ਵਿਚਕਾਰ ਲਟਕ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਬੈਂਗਲੌਰ ਵਿੱਚ
ਕਰਨਾਟਕ ਸਰਕਾਰ ਨੇ ਉਨ੍ਹਾਂ ਦੀ ਬਾਕੀ ਪੜ੍ਹਾਈ ਕਰਾਉਣ ਦਾ ਉਪਰਾਲਾ ਕੀਤਾ ਹੈ ਉਸੇ ਤਰ੍ਹਾਂ ਪੰਜਾਬ
ਸਰਕਾਰ ਵੀ ਉਨ੍ਹਾਂ ਦੀ ਰਹਿੰਦੀ ਪੜ੍ਹਾਈ ਸੰਬੰਧੀ ਕਿਸੇ ਯ¨ਨੀਵਰਸਿਟੀ ਵਿੱਚ ਉਨ੍ਹਾਂ ਦੀ ਪੜ੍ਹਾਈ ਨੂੰ ਪ¨ਰਾ
ਕਰਵਾਵੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਦੇ ਨਾਲ ਨਾਲ ਸਮਾਂ ਖਰਾਬ ਨਾ ਹੋਵੇ ਅਤੇ ਉਹ ਆਪਣੇ ਡਾਕਟਰੀ
ਦੇ ਸੁਪਨੇ ਨੂੰ ਪ¨ਰਾ ਕਰ ਸਮਾਜ ਦੀ ਸੇਵਾ ਕਰ ਸਕਣ। ਇਸ ਮੌਕੇ ਡੀ.ਸੀ. ਮਾਨਸਾ ਨੇ ਦੱਸਿਆ ਕਿ ਯ¨ਕਰੇਨ ਤੋਂ
ਵਾਪਿਸ ਪਰਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜੋ ਅਸੀਂ ਜਲਦ ਹੀ ਪੰਜਾਬ
ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਕੋਈ ਉਪਰਾਲਾ ਕਰਦੀ ਹੈ ਉਨ੍ਹਾਂ
ਨੂੰ ਇਤਲਾਹ ਕਰ ਦਿੱਤਾ ਜਾਵੇਗਾ। ਇਸ ਮੌਕੇ ਵਾਪਿਸ ਪਰਤੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪੇ
ਹਾਜਰ ਸਨ।

LEAVE A REPLY

Please enter your comment!
Please enter your name here