ਨੰਗਲ/ਚੰਡੀਗੜ੍ਹ 27,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਰੂਸ-ਯੂਕਰੇਨ ਵਿਚਾਲੇ ਜੰਗ ਕਰਨ ਕਈ ਭਾਰਤੀ ਵਿਦਿਆਰਥੀ ਰੂਸ ਵਿੱਚ ਫਸੇ ਹੋਏ ਹਨ। ਇਸ ਵਿਚਾਲੇ ਭਾਰਤੀਆਂ ਨੂੰ ਘਰ ਲਿਆਉਣ ਲਈ ਏਅਰ ਇੰਡੀਆ ਦੇ ਦੋ ਜਹਾਜ਼ ਭੇਜੇ ਗਏ ਸੀ। ਯੂਕਰੇਨ ‘ਚ ਪੜ੍ਹਾਈ ਕਰ ਰਹੇ ਆਦਰਸ਼ ਜਸਵਾਲ ਜੋ ਉਥੇ ਫਸ ਗਏ ਸੀ, ਹੁਣ ਭਾਰਤ ਪਰਤ ਆਏ ਹਨ। ਉਨ੍ਹਾਂ ਦਾ ਵਾਪਸ ਆਉਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਆਦਰਸ਼ ਜਸਵਾਲ ਦੇ ਨਾਲ ਇਕ ਹੋਰ ਵਿਦਿਆਰਥਣ ਜੋ ਹਿਮਾਚਲ ਪ੍ਰਦੇਸ਼ ਨੂਰਪੁਰ ਦੀ ਰਹਿਣ ਵਾਲੀ ਹੈ, ਉਹ ਵੀ ਯੂਕਰੇਨ ਤੋਂ ਭਾਰਤ ਆ ਗਈ ਹੈ। ਨੰਗਲ ਦਾ ਰਹਿਣ ਵਾਲਾ ਆਦਰਸ਼ ਜਸਵਾਲ ਪਿਛਲੇ ਦੋ ਸਾਲ ਪਹਿਲਾਂ MBA ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ ਪਿਛਲੇ ਹੀ ਮਹੀਨੇ ਆਪਣੀ ਭੈਣ ਦੇ ਵਿਆਹ ਵਿੱਚ ਆਦਰਸ਼ ਜਸਵਾਲ ਸ਼ਾਮਲ ਹੋਣ ਤੋਂ ਬਾਅਦ ਵਾਪਸ ਯੂਕਰੇਨ ਗਿਆ ਸੀ ਤੇ ਜਦੋਂ ਤੋਂ ਯੂਕਰੇਨ ਵਿੱਚ ਜੰਗ ਦੇ ਹਾਲਾਤ ਬਣੇ ਉਦੋਂ ਤੋਂ ਹੀ ਪਰਿਵਾਰ ਦੀ ਚਿੰਤਾ ਵਧੀ ਹੋਈ ਸੀ।
ਪਿਛਲੇ ਦਿਨੀਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਯੂਕਰੇਨ ਵਿੱਚ ਫਸੇ ਹੋਏ ਆਦਰਸ਼ ਜਸਵਾਲ ਦੇ ਨਾਲ ਹੋਰ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ।
ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਲਈ ਦੋ ਏਅਰ ਇੰਡੀਆ ਦੇ ਜਹਾਜ਼ ਯੂਕਰੇਨ ਭੇਜੇ ਗਏ ਸੀ ਜਿਨ੍ਹਾਂ ਵਿੱਚ ਇਕ ਏਅਰ ਇੰਡੀਆ ਦਾ ਜਹਾਜ਼ ਜਿਸ ਵਿੱਚ 240 ਦੇ ਕਰੀਬ ਵਿਦਿਆਰਥੀ ਮੁੰਬਈ ਉਤਰੇ ਤੇ 260 ਦੇ ਕਰੀਬ ਵਿਦਿਆਰਥੀ ਦਿੱਲੀ ਉਤਰੇ।
ਆਦਰਸ਼ ਜਸਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਯੂਕਰੇਨ ਵਿੱਚ ਬੰਬਾਰੀ ਉਨ੍ਹਾਂ ਨੂੰ ਸਾਫ਼ ਸਾਫ਼ ਸੁਣਾਈ ਦੇ ਰਹੀ ਸੀ। ਯੁੱਧ ਵਰਗੀ ਸਥਿਤੀ ਦੇ ਵਿੱਚ ਫਸੇ ਹੋਣ ਕਰਕੇ ਸਾਡੇ ਦਿਲ ਵਿੱਚ ਹਮੇਸ਼ਾ ਡਰ ਰਹਿੰਦਾ ਸੀ ਕਿ ਕੋਈ ਵੀ ਗੋਲਾ ਸਾਡੇ ‘ਤੇ ਆ ਕੇ ਡਿੱਗ ਜਾਵੇ।