03,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਰੂਸ ਦੇ ਹਮਲੇ ਦਾ ਮੂੰਹ-ਤੋੜ ਜਵਾਬ ਦੇ ਰਿਹਾ ਹੈ। ਵਲਾਦੀਮੀਰ ਪੁਤਿਨ ਦੇ ਦੇਸ਼ ਦੇ ਸਾਹਮਣੇ ਯੂਕਰੇਨ ਆਸਾਨੀ ਨਾਲ ਹਾਰ ਨਹੀਂ ਮੰਨਦਾ। ਯੂਕਰੇਨ ਦੇ ਜਵਾਬ ਨੂੰ ਦੇਖਦੇ ਹੋਏ ਰੂਸ ਹੁਣ ਜੰਗ ‘ਚ ਐੱਸ-400 ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਸਕਦਾ ਹੈ। ਇਸ ਦੇ ਲਈ ਰੂਸ ‘ਚ ਵੀ ਅਭਿਆਸ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਅਭਿਆਸ ਨੋਵੋਸਿਬਿਰਸਕ ਖੇਤਰ ‘ਚ ਚੱਲ ਰਿਹਾ ਹੈ।
ਐੱਸ-400 ਮਿਜ਼ਾਈਲ ਸਿਸਟਮ ਵਿੱਚ ਚਾਰ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਸ਼ਾਮਲ ਹਨ, ਜੋ 400 ਕਿਲੋਮੀਟਰ ਦੀ ਰੇਂਜ ਤੱਕ ਦੇ ਟੀਚਿਆਂ ਨੂੰ ਮਾਰ ਸਕਦੀਆਂ ਹਨ। ਇਸ ਵਿੱਚ ਦੋ ਵੱਖਰੇ ਰਾਡਾਰ ਸਿਸਟਮ ਵੀ ਹਨ, ਜੋ 600 ਕਿਲੋਮੀਟਰ ਦੀ ਰੇਂਜ ਤੱਕ ਦੇ ਹਵਾਈ ਟੀਚਿਆਂ ਦਾ ਪਤਾ ਲਗਾ ਸਕਦੇ ਹਨ ਤੇ ਨਾਲ ਹੀ 80 ਹਵਾਈ ਟੀਚਿਆਂ ਨੂੰ ਮਾਰ ਸਕਦੇ ਹਨ।