ਸਰਦੂਲਗੜ੍ਹ:- 29 ਫ਼ਰਵਰੀ(ਸਾਰਾ ਯਹਾ, ਬਲਜੀਤ ਪਾਲ ) ਸਥਾਨਕ ਸ਼ਹਿਰ ਦੇ ਸਿੱਧ ਬਾਬਾ ਹੱਕਤਾਲਾ ਵਿਖੇ ਤਿੰਨ ਰੋਜ਼ਾ 56ਵਾਂ ਜੋੜ ਮੇਲਾ ਯਾਦਾਂ ਛੱਡਦਾ ਸੰਪੂਰਨ ਹੋ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਦੀ ਇਕੌਤਰੀ ਦੇ ਭੋਗ ਪਾਏ ਗਏ। ਇਲਾਕੇ ਦੀਆਂ ਹਾਜ਼ਰਾਂ ਸੰਗਤਾਂ ਨੇ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਨਤਮਸਤਕ ਹੁੰਦੇ ਹੋਏ ਢਾਡੀ ਤੇ ਕਵੀਸ਼ਰੀ ਜੱਥਿਆਂ ਤੋਂ ਸੱਭਿਆਚਾਰ ਤੇ ਇਤਿਹਾਸਕ ਕਿੱਸਿਆਂ ਦਾ ਗਿਆਨ ਸਰਵਨ ਕੀਤਾ। ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਬਲੈਕ ਕਮਾਂਡੋ ਗਰੁੱਪ ਅਤੇ ਜੈ ਮਿਲਾਪ ਸੰਸਥਾ ਦੁਆਰਾ ਪੌਦੇ ਰੂਪੀ ਪ੍ਰਸ਼ਾਦ ਵੰਡਿਆ ਗਿਆ। ਮੇਲੇ ਦੀ ਸਮਾਪਤੀ ਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮਹੰਤ ਰਤਨ ਦਾਸ ਜਖੇਪਲ, ਡੇਰਾ ਮੁਖੀ ਮਹੰਤ ਕੇਵਲ ਦਾਸ, ਮਹੰਤ ਲਛਮਣ ਮੁਨੀ, ਕਾਮਰੇਡ ਸਤਪਾਲ ਚੋਪੜਾ, ਕੌਂਸਲਰ ਅਜੈ ਨੀਟਾ, ਮੋਹਨ ਲਾਲ ਉੱਪਲ, ਸੱਤਪਾਲ ਸ਼ਰਮਾ, ਪ੍ਰਮੋਦ ਗਰਗ, ਛੱਜੂ ਉੱਪਲ, ਸੁੱਖਾ ਭਾਊ, ਨੈਬ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਪੰਚਾਇਤਾਂ ਅਤੇ ਹਜ਼ਾਰਾਂ ਸੰਗਤਾਂ ਹਾਜ਼ਰ ਸਨ।