*ਯਾਦਗਾਰੀ ਹੋ ਨਿਬੜਿਆ ਸਰਬ ਨੌਜਵਾਨ ਸਭਾ ਵਲੋਂ ਆਯੋਜਿਤ ਮੇਲਾ ਤੀਆਂ ਦਾ*

0
26

ਫਗਵਾੜਾ 19 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਸਾਉਣ ਦਾ ਪ੍ਰਸਿੱਧ ਤੀਜ ਉਤਸਵ ‘ਮੇਲਾ ਤੀਆਂ ਦਾ’ ਸਥਾਨਕ ਪਲਾਹੀ ਰੋਡ ਸਥਿਤ ਆਰੀਆ ਆਈ.ਐਮ.ਟੀ ਕਾਲਜ ਦੇ ਵਿਹੜੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਸੰਨਅਤਕਾਰ ਸ੍ਰੀ ਕੇ.ਕੇ. ਸਰਦਾਨਾ ਨੇ ਕੀਤਾ। ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਧਰਮ ਪਤਨੀ ਤੋਂ ਇਲਾਵਾ ਤਹਿਸੀਲਦਾਰ ਕਪੂਰਥਲਾ ਸਵਪਨਦੀਪ ਕੌਰ, ਸੁਰਿੰਦਰ ਕੁਮਾਰੀ ਈ.ਓ. ਅੰਮ੍ਰਿਤਸਰ, ਸਬ-ਇੰਸਪੈਕਟਰ ਕਾਂਤੀ ਰਾਣੀ ਫਿਲੌਰ, ਡਾ. ਬਲਵੀਰ ਕੌਰ ਐਗਰੀਕਲਚਰ ਯੁਨੀਵਰਸਿਟੀ, ਸੋਸ਼ਲ ਮੀਡੀਆ ਸਟਾਰ ਅਮਨਪ੍ਰੀਤ ਕੌਰ, ਪਿ੍ਰੰਸੀਪਲ ਰੀਟਾ ਥਾਪਰ, ਡਾ. ਸੰਜੀਵ ਲੋਚਨ, ਪ੍ਰੀਆ ਸੰਤੋਸ਼ ਗੋਗੀ ਅਤੇ ਪਲਵਿੰਦਰ ਕੌਰ ਤੇ ਸਵਿਤਾ ਪਰਾਸ਼ਰ ਪ੍ਰਧਾਨ ਭਾਰਤੀ ਯੋਗ ਸੰਸਥਾਨ ਆਦਿ ਸਨ। ਪ੍ਰੋਗਰਾਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਅਤੇ ਦੁੱਧ ਰਿੜਕ ਕੇ ਪੁਰਾਤਨ ਪੰਜਾਬ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਢੋਲ ਦੀ ਥਾਪ ਤੇ ਡੀ.ਜੇ. ਦੀ ਧੁੰਨ ਤੇ ਗਿੱਧਾ, ਬੋਲੀਆ, ਫਰੀ ਸਟਾਈਲ ਭੰਗੜੇ ਤੇ ਕੋਰੀਓਗ੍ਰਾਫੀ ਨਾਲ ਹਾਜਰੀਨ ਨੇ ਖੂਬ ਮਸਤੀ ਕੀਤੀ। ਮਹਿਮਾਨ ਔਰਤਾਂ ਨੇ ਵੀ ਝੂਲਾ ਝੂਲ ਕੇ, ਚਰਖਾ ਕੱਤ ਕੇ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਮਨ ਪ੍ਰਚਾਵਾ ਕੀਤਾ। ਗਾਇਕ ਕਮਲ ਕਟਾਣੀਆ ਤੇ ਨਿਰਮਲਜੀਤ ਨੇ ਪੰਜਾਬੀ ਲੋਕ ਗੀਤਾਂ ਨਾਲ ਪਤਵੰਤਿਆਂ ਨੂੰ ਝੂਮਣ ਲਾਈ ਰੱਖਿਆ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਪਣੇ ਸੰਦੇਸ਼ ਵਿਚ ਕਿਹਾ ਕਿ ਪੰਜਾਬੀ ਵਿਰਸੇ ਨੂੰ ਸੁਰਜੀਤ ਰੱਖਣ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਪਤਨੀ ਸਰਬਜੀਤ ਕੌਰ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਦੀ ਵਿਸ਼ਵ ਵਿੱਚ ਵੱਖਰੀ ਪਛਾਣ ਬਣਾਉਣ ਵਿੱਚ ਇੱਥੋਂ ਦੇ ਪੁਰਾਤਨ ਸੱਭਿਆਚਾਰ ਦਾ ਵਿਸ਼ੇਸ਼ ਯੋਗਦਾਨ ਹੈ। ਸ਼੍ਰੀ ਕੇ.ਕੇ. ਸਰਦਾਨਾ, ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਸੰਤੋਸ਼ ਕੁਮਾਰ ਗੋਗੀ ਨੇ ਵੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਵੱਡੇ ਪੱਧਰ ’ਤੇ ਜਾਰੀ ਰਹਿਣੇ ਚਾਹੀਦੇ ਹਨ। ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਵੀ ਰਵਾਇਤੀ ਬੋਲੀਆਂ ਪਾ ਕੇ ਸਮਾਗਮ ਦੀ ਰੌਣਕ ਵਧਾਈ। ਪ੍ਰੋਗਰਾਮ ਦੌਰਾਨ ਰਵਾਇਤੀ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ ਸਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਸੈਂਟਰ ਸਟਾਫ ਤਨੂ, ਰਮਨਦੀਪ ਕੌਰ, ਸਪਨਾ ਸ਼ਾਰਦਾ, ਆਸ਼ੂ ਬੱਗਾ ਦਾ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਸਮਾਗਮ ਨੂੰ ਹਿੱਸਾ ਲੈਣ ਲਈ ਆਰਿਆ ਮਾਡਲ ਸੀ.ਸੈ. ਸਕੂਲ, ਐਸ.ਡੀ. ਪੁੱਤਰੀ ਪਾਠਸ਼ਾਲਾ ਸੀ.ਸੈ. ਸਕੂਲ, ਐਸ.ਡੀ. ਕੰਨਿਆ ਮਹਾਵਿਦਿਆਲਿਆ ਦੇ ਸਟਾਫ ਤੇ ਵਿਦਿਆਰਥੀਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਸਟੇਜ ਦੀ ਸੇਵਾ ਮੋਨਿਕਾ ਸ਼ਰਮਾ ਨੇ ਸ਼ਾਇਰਾਨਾ ਅੰਦਾਜ ਵਿਚ ਬਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਮਹਿਮਾਨ ਔਰਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਫੁਲਕਾਰੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ, ਸਮਾਜ ਸੇਵਕ ਰਾਜਕੁਮਾਰ ਮੱਟੂ, ਸੇਵਾ ਮੁਕਤ ਡੀ.ਐਸ.ਪੀ. ਜਸਵੀਰ ਸਿੰਘ ਰਿਟਾ. ਸਬ-ਇੰਸਪੈਕਟਰ ਗੁਰਭੇਜ ਸਿੰਘ ਰੰਧਾਵਾ ਜੀ.ਆਰ.ਪੀ., ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਸਮਾਜ ਸੇਵੀ ਪ੍ਰਿਤਪਾਲ ਕੌਰ ਤੁਲੀ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਸਾਕਸ਼ੀ ਤ੍ਰਿਖਾ, ਮੋਨਿਕਾ, ਸਰਬਰ ਗੁਲਾਮ ਸੱਬਾ, ਜਸ਼ਨ ਮਹਿਰਾ, ਰਮਨ ਨਹਿਰਾ, ਗੁਰਦੀਪ ਸਿੰਘ ਕੰਗ, ਸਾਹਿਬਜੀਤ ਸਾਬੀ, ਗੁਰਸ਼ਰਨ ਬਾਸੀ, ਸਤਪ੍ਰਕਾਸ਼ ਸੱਗੂ, ਜਸਵਿੰਦਰ ਕੁਮਾਰ, ਕੁਲਤਾਰ ਬਸਰਾ, ਡਾ. ਅਸ਼ੋਕ ਭਾਟੀਆ, ਜੀਤ ਰਾਮ, ਅਰਚਨਾ ਬੱਤਰਾ, ਜਨਕ ਪਲਾਹੀ, ਮਨਦੀਪ ਬਾਸੀ, ਅਨੂਪ ਦੁੱਗਲ, ਸੁਭਾਸ਼ ਕਵਾਤਰਾ, ਆਰ.ਪੀ ਸ਼ਰਮਾ, ਰਾਜ ਬਸਰਾ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਪਰਮਜੀਤ ਰਾਏ, ਰਾਜਕੁਮਾਰ ਰਾਜਾ, ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ, ਸਤਨਾਮ ਸਿੰਘ, ਜੱਸੀ ਸਟੀਲ, ਸੈਂਟਰ ਦੇ ਮੈਨੇਜਰ ਜਗਜੀਤ ਸਿੰਘ ਸੇਠ, ਸੈਂਟਰ ਦੀਆਂ ਵਿਦਿਆਰਥਣਾਂ ਕੌਸ਼ਲਿਆ, ਦਿਵਿਆ, ਜੈਸਮੀਨ, ਅੰਜਲੀ ਹੀਰ, ਸਵਿਤਾ, ਰਣਦੀਪ, ਜੋਤੀ, ਪ੍ਰਭਜੋਤ, ਵਿਸ਼ਾਖਾ, ਮਨਵੀਰ, ਮੁਸਕਾਨ ਸ਼ਰਮਾ, ਸਲੋਨੀ, ਰਾਧਿਕਾ, ਖੁਸ਼ੀ, ਮਨਪ੍ਰੀਤ, ਗੋਮਤੀ, ਨੰਦਨੀ, ਕਾਜਲ, ਸਨੇਹਾ, ਪਿੰਕੀ, ਹਰਮਨ, ਦਲਜੀਤ ਸੋਨੀਆ, ਸੁਖਵਿੰਦਰ ਕੌਰ, ਮੋਨਕਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here