*ਮੰਤਰੀ ਸਾਬ ਲਈ ਰਸਤਾ ਸਾਫ ਕਰਵਾਉਂਦੇ ਪੁਲਿਸ ਮੁਲਾਜ਼ਮ ਨੇ ਜੜਿਆ ਬੱਚੇ ਦੇ ਥੱਪੜ, ਮੰਤਰੀ ਵੱਲੋਂ ਕਾਰਵਾਈ ਦੇ ਹੁਕਮ*

0
130

ਗੁਰਦਾਸਪੁਰ 25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਫੂਡ ਐਂਡ ਸਵਿਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਧਾਰੀਵਾਲ ਮੰਡੀ ‘ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ।ਇਸ ਮੌਕੇ ਰਸਤਾ ਸਾਫ ਕਰਵਾਉਣ ਲਈ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਰਿਕਸ਼ਾ ਚਾਲਕ ਬੱਚੇ ਦੇ ਥੱਪੜ ਜੜ ਦਿੱਤਾ।ਇਸ ਘਟਨਾ ਮਗਰੋਂ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਘੇਰ ਲਿਆ ਅਤੇ ਬੱਚੇ ਦੇ ਥੱਪੜ ਮਾਰਨ ‘ਤੇ ਇਤਰਾਜ਼ ਜਤਾਇਆ।ਉਨ੍ਹਾਂ ਨੇ ਪੁਲਿਸ ਮੁਲਾਜ਼ਮ ਤੋਂ ਥੱਪੜ ਮਾਰਨ ਪਿੱਛੇ ਕਾਰਨ ਵੀ ਪੁੱਛਿਆ।

ਇਸ ਸਭ ਵਿਚਾਲੇ ਮੰਤਰੀ ਸਾਬ ਵੀ ਮੌਕੇ ‘ਤੇ ਪਹੁੰਚ ਗਏ।ਕੈਬਨਿਟ ਮੰਤਰੀ ਕਟਾਰੂਚੱਕ ਨੇ ਰੋਂਦੇ ਬੱਚੇ ਨੂੰ ਕਲਾਵੇ ‘ਚ ਲੈ ਕੇ ਚੁੱਪ ਕਰਵਾਇਆ ਅਤੇ ਪੁਲਿਸ ਦੇ ਮੁਲਾਜ਼ਮ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ। ਕਟਾਰੂਚੱਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਹੈ ਅਜਿਹ ਨਹੀਂ ਹੋਣਾ ਚਾਹੀਦਾ ਸੀ।ਇਹ ਪਹਿਲਾ ਮੌਕਾ ਨਹੀਂ ਹੈ ਜਦੋ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਲੋਕਾਂ ‘ਤੇ ਹੱਥ ਚੁੱਕਿਆ ਹੋਵੇ। ਇਸ ਤੋਂ ਫਗਵਾੜਾ ਦੇ SHO ਨੇ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰੀ ਸੀ।

ਹੁਣ ਵੇਖਣਾ ਇਹ ਹੋਏਗਾ ਕਿ ਬੱਚੇ ਦੇ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ‘ਤੇ ਕੀ ਕਾਰਵਾਈ ਕੀਤੀ ਜਾਂਦੀ ਹੈ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦੇ ਆਦੇਸ਼ ਤਾਂ ਦੇ ਦਿੱਤੇ ਗਏ ਹਨ।ਕੈਬਨਿਟ ਮੰਤਰੀ ਨੇ ਪੁਲਿਸ ਦੇ ਇਸ ਰਵੱਈਏ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।ADVERTISEMENT

LEAVE A REPLY

Please enter your comment!
Please enter your name here