*ਮੰਤਰੀ ਦੇ ਮਾੜੇ ਵਤੀਰੇ ਤੋਂ ਦੁਖੀ ਬਾਬਾ ਫਰੀਦ ‘ਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫਾ*

0
164

ਮਾਨਸਾ 30 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੱਲ੍ਹ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ ਸੀ। ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ।ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਵਤੀਰੇ ਤੋਂ ਨਿਰਾਸ਼ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤੀ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ।ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੱਲ੍ਹ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ ਸੀ। ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ।ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ।ਇਸ ਮੌਕੇ ਇਸ ਸੰਬੰਧੀ ਵੱਖ ਵੱਖ ਜਥੇਬੰਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਦੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ  ਇਸ ਮੌਕੇ ਇਸ ਸੰਬੰਧੀ ਵੱਖ ਵੱਖ ਜਥੇਬੰਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਦੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ  ਡਾ ਰਾਜ ਬਹਾਦੁਰ ਨੂੰ ਸਾਡੀ ਲੋੜ ਨਹੀ ਸਾਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਟੀ ਚਲਾਉਣ ਲਈ ਉਹਨਾਂ ਦੀ ਲੋੜ ਹੈ, ਸਾਡੇ ਵਾਸਤੇ ਫਖਰ ਦੀ ਗੱਲ ਹੈ ਕਿ ਦੁਨੀਆ ਦਾ ਮਸ਼ਹੂਰ ਸਪਾਇਨਲ ਸਰਜਰੀ ਦਾ ਮਾਹਰ ਡਾਕਟਰ ਸਾਡੀ ਯੂਨੀਵਰਸਟੀ ਦਾ ਵੀਸੀ ਹੈ ਜਿਸ ਨੇ ਮੁਹਾਲੀ ਵਿੱਚ Regional spinal injuries centre ਚਲਾ ਕੇ ਹੁਣ ਤੱਕ 15000 ਤੋ ਵੱਧ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਕੀਤੇ ਹਨ, ਰੱਜ ਕੇ ਪੜਾਈ ਕੀਤੀ, ਮੈਡੀਕਲ ਦੇ ਵੱਖ ਵੱਖ ਵਿਸ਼ਿਆਂ ਤੇ 87 ਕਿਤਾਬਾ ਲਿਖੀਆਂ , 

ਪੰਜਾਬ ਦੇ ਸਰਕਾਰੀ ਹਸਪਤਾਲਾ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ, ਸਿਹਤ ਮੰਤਰੀ ਸਾਹਿਬ ਦੇ ਦੌਰੇ ਵਾਜਿਬ ਹਨ, ਅਸਲ ਵਿੱਚ ਹਸਪਤਾਲਾ ਦੀ ਸਾਫ ਸਫਾਈ ਅਤੇ ਪ੍ਰਾਈਵੇਟ ਹਸਪਤਾਲਾ ਨਾਲ ਮੁਕਾਬਲਾ ਕਰਨ ਲਈ ਸਰਕਾਰ ਨੂੰ ਬਹੁਤ ਕੁਝ ਕਰਨਾ ਪੈਣਾ ਹੈ, 

ਜੇ ਮੰਤਰੀ ਸਾਹਿਬ ਨੇ ਹਸਪਤਾਲਾ ਚ’ ਰੇਡ ਕਰਨੇ ਹਨ ਤਾ ਕਰੋ ਪਰ ਵਲੰਟੀਅਰਾਂ ਪਾਸੋ ਸਪੈਸ਼ਲਿਸਟ ਡਾਕਟਰਾ ਦੀ ਬੇਇਜ਼ਤੀ ਕਰਾਉਣੀ ਕਿਥੋ ਤੱਕ ਵਾਜਿਬ ਹੈ ? ਇਸ ਵਿੱਚ ਕੋਈ ਸ਼ੱਕ ਨਹੀ ਕਿ ਫਰੀਦਕੋਟ ਹਸਪਤਾਲ ਦੇ ਗੱਦੇ ਬੇਹੱਦ ਗੰਦੇ ਸਨ , ਮੰਤਰੀ ਸਾਹਿਬ ਜੇ ਉਹਨਾਂ ਗੱਦਿਆਂ ਤੇ ਹਾਉਸ ਕੀਪਿੰਗ ਇਨਚਾਰਜ ਜਾ ਵਾਰਡ ਇਨਚਾਰਜ ਨੂੰ ਲਿਟਾਉਂਦੇ ਤਾ ਚੰਗਾ ਹੁੰਦਾ ਪਰ ਜਿਸ ਮਹਾਨ ਡਾਕਟਰ ਨੂੰ ਮਿੰਨਤਾਂ ਕਰਕੇ ਵੀਸੀ ਬਨਣ ਲਈ ਮਨਾਇਆਂ ਹੋਵੇ ਜਿਸ ਨੂੰ ਅਕਾਲੀ ਸਰਕਾਰ ਵੇਲੇ ਨਿਯੁਕਤ ਕੀਤਾ ਹੋਵੇ ਤੇ ਕਾਗਰਸ ਸਰਕਾਰ ਵੇਲੇ ਵੀ continue ਕੀਤਾ ਗਿਆ ਹੋਵੇ ਜਿਸ ਤੋ appointment ਲੈਣ ਲਈ ਮਰੀਜਾ ਨੂੰ ਲੰਮਾ ਸਮਾ ਲੱਗਦਾ ਹੋਵੇ ਉਸ ਨੂੰ ਮੀਡੀਆ ਅਤੇ ਆਪਣੇ ਵਲੰਟੀਅਰਾਂ ਸਾਹਮਣੇ ਜ਼ਲੀਲ ਕਰਕੇ ਗੰਦੇ ਗੱਦੇ ਤੇ ਲਿਟਾ ਕੇ ਤੁਸੀ ਬਹੁਤ ਵੱਡਾ ਅਪਰਾਧ ਕੀਤਾ ਹੈ, ਜੇ ਤੁਹਾਡੀ ਜਗਾ ਕੋਈ ਡਾਕਟਰੀ ਪੇਸ਼ੇ ਨਾਲ ਸਬੰਧਿਤ ਮੰਤਰੀ ਹੁੰਦਾ ਤਾ ਹਰਗਿਜ ਅਜੇਹੇ ਮਹਾਨ ਡਾਕਟਰ ਦੀ ਇਸਤਰਾ ਬੇਇਜ਼ਤੀ ਨਾ ਕਰਦਾ ।

ਮੰਤਰੀ ਸਾਹਿਬ ਆਪਾ ਨੂੰ ਤਾ MLA ਜਾ ਮੰਤਰੀ ਬਨਣ ਵੇਲੇ ਕੋਈ qualification ਨਹੀ ਪੁੱਛਦਾ , ਸਫਲ ਡਾਕਟਰ ਬਨਣ ਲਈ ਤਾ ਕਈ ਦਹਾਕੇ ਲੱਗ ਜਾਦੇ ਹਨ ।

ਸੋ ਪੰਜਾਬ ਦੇ ਭਲੇ ਲਈ ਡਾਕਟਰ ਰਾਜ ਬਹਾਦੁਰ ਕੋਲ ਜਾ ਕੇ ਮੁਆਫ਼ੀ ਮੰਗ ਕੇ ਕਿਵੇ ਨਾ ਕਿਵੇ ਉਹਨਾਂ ਦਾ ਅਸਤੀਫ਼ਾ ਵਾਪਿਸ ਕਰਾਓ।

LEAVE A REPLY

Please enter your comment!
Please enter your name here