
ਹਰਜੋਤ ਬੈਂਸ ਦੀ ਡਰਾਮੇ ਕਰਨ ਦੀ ਆਦਤ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਵੇਲੇ ਵੀ ਡਰਾਮਾ ਕੀਤਾ ਸੀ ਕੁਝ ਦਿਨ ਪਹਿਲਾਂ ਵੀ ਚੰਡੀਗੜ੍ਹ ਵਿਖੇ ਡਰਾਮਾ ਕਰਦੇ ਦੇਖੇ ਗਏ ਸਨ ਤੇ ਹੁਣ ਕੈਮਰਿਆਂ ਨੂੰ ਸੰਬੋਧਨ ਕਰਨ ਦਾ ਡਰਾਮਾ ਕਰ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਪਿੰਡ ਆਲੋਵਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਾਲੀ ਕੁਰਸੀਆਂ ਅਤੇ ਕੈਮਰਿਆਂ ਨੂੰ ਸੰਬੋਧਨ ਕਰਦੇ ਹੋਏ, ਇਹ ਸੱਚਾਈ ਹੈ ਇਸ ਸਰਕਾਰ ਦੀ। 2, 3 ਚੈਨਲ ਵੀ ਇਹਨਾਂ ਦਾ ਬਹੁਤ live ਕਰਦੇ ਹਨ ਤੁਸੀਂ ਵੀ ਕੈਮਰੇ ਨੂੰ ਪਿੱਛੇ ਘੁਮਾ ਕਿ ਨਾਕਾਮੀਆਂ ਤੇ ਦੁਰਦਸ਼ਾ ‘ਤੇ ਵੀ ਸੱਚਾਈ ਜ਼ਰੂਰ ਬਿਆਨ ਕਰਿਆ ਕਰੋ
ਮਜੀਠੀਆ ਨੇ ਕਿਹਾ ਕਿ ਮਹਿਜ ਢਾਈ ਸਾਲਾਂ ਵਿੱਚ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਇਹਨਾਂ ਦੇ ਮੰਤਰੀਆਂ ਦੇ ਸਮਾਗਮਾਂ ਵਿੱਚ ਵੀ ਲੋਕ ਨਹੀਂ ਪਹੁੰਚਦੇ। ਹਰਜੋਤ ਬੈਂਸ ਦੀ ਡਰਾਮੇ ਕਰਨ ਦੀ ਆਦਤ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਵੇਲੇ ਵੀ ਡਰਾਮਾ ਕੀਤਾ ਸੀ ਕੁਝ ਦਿਨ ਪਹਿਲਾਂ ਵੀ ਚੰਡੀਗੜ੍ਹ ਵਿਖੇ ਡਰਾਮਾ ਕਰਦੇ ਦੇਖੇ ਗਏ ਸਨ ਤੇ ਹੁਣ ਕੈਮਰਿਆਂ ਨੂੰ ਸੰਬੋਧਨ ਕਰਨ ਦਾ ਡਰਾਮਾ ਕਰ ਰਹੇ ਹਨ।
ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵੀਡੀਓ ਪਿੰਡ ਆਲੋਵਾਲ ਦੀ ਜਿੱਥੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਹੈ, ਇਸ ਵੀਡੀਓ ਵਿੱਚ ਮੰਤਰੀ ਸਟੇਜ ਤੋਂ ਭਾਸ਼ਣ ਦੇ ਰਹੇ ਹਨ ਤੇ ਸਾਹਮਣੇ ਸਾਰੀਆਂ ਖਾਲੀ ਕੁਰਸੀਆਂ ਪਈਆਂ ਹਨ।
