*ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਕੀਤੀ ਕੁੱਟਮਾਰ, ਨੌਜਵਾਨ ਨੇ ਬੇਇਜ਼ਤੀ ਮਹਿਸੂਸ ਹੋਣ ਕਾਰਨ ਕੀਤੀ ਆਤਮ ਹੱਤਿਆ*

0
125

ਮਾਨਸਾ, 11 ਮਈ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ਕਾਰਨ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਵੱਲੋਂ ਜਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਉਸਦੇ ਪੁੱਤਰ ਬੱਬੂ ਦੀ ਪਰਨੀਤ ਕੌਰ ਨਾਲ  3 ਮਾਰਚ 2022 ਨੂੰ ਮੰਗਣੀ ਕਰਦਿਆਂ ਸ਼ਗਨ ਪਾ ਦਿੱਤਾ ਗਿਆ। ਇਸ ਦੌਰਾਨ 9 ਮਈ 2022 ਨੂੰ ਪਰਨੀਤ ਕੌਰ ਨੇ ਆਪਣੇ ਪੇਕੇ ਘਰ ਪਿੰਡ ਕੁਲਾਣਾ ਵਿਖੇ ਆਪਣੇ ਹੋਣ ਵਾਲੇ ਪਤੀ ਬੱਬੂ ਸਿੰਘ ਨੂੰ ਘਰ ਬੁਲਾਇਆ ਤਾਂ ਪਰ ਉਥੇ ਸਹੁਰੇ ਪਰਿਵਾਰ ਵੱਲੋਂ ਬੱਬੂ ਦੀ ਕੁੱਟਮਾਰ ਕਰ ਦਿੱਤੀ ਗਈ। ਇਸ ਦੌਰਾਨ ਬੱਬੂ ਨੇ ਆਪਣੀ ਬੇਇਜ਼ਤੀ ਨੂੰ ਬਰਦਾਸ਼ਤ ਨਾ ਕਰਦਿਆਂ ਇਨ੍ਹਾਂ ਤੋਂ ਤੰਗ ਆ ਕੇ ਜਹਿਰੀਲ ਚੀਜ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਸਿਟੀ ਪੁਲਿਸ ਬੁਢਲਾਡਾ ਨੇ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨ ਤੇ ਲੜਕੀ ਦੇ ਪਿਤਾ ਕੁਲਦੀਪ ਸਿੰਘ, ਲੜਕੀ ਦੀ ਮਾਤਾ ਰਾਜ ਕੌਰ, ਲੜਕੀ ਦਾ ਚਾਚਾ ਬੀਰ ਸਿੰਘ ਤੇ ਕਾਕਾ ਸਿੰਘ ਦੇ ਖਿਲਾਫ਼ ਧਾਰਾ 306 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ  ਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here