*ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਲਗਾਤਾਰ ਧਰਨਾ ਜਾਰੀ*

0
11

 ਮਾਨਸਾ 13 ਅਗਸਤ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜਦੂਰ ਮੰਗਾ ਦੀ ਪ੍ਰਾਪਤੀ ਲਈ ਏਡੀ ਸੀ ਦਫਤਰ ਮਾਨਸਾ ਵਿਖੇ ਚੱਲ ਰਿਹਾ ਦਿਨ ਰਾਤ ਦਾ ਮਜਦੂਰ ਮੋਰਚਾ ਦੇ 8 ਵੇ ਦਿਨ ਅੱਜ ਅਧਿਆਪਕ ਯੂਨੀਅਨ ਡੀ, ਟੀ, ਐਫ ਦੇ ਜਿਲਾ ਪ੍ਰਧਾਨ ਮਾਸਟਰ ਪਰਮਿੰਦਰ ਸਿੰਘ, ਮਾਸਟਰ ਗੁਰਲਾਲ ਸਿੰਘ ਗੁਰਨੇ ਸਮੇਤ ਸਾਰੀ ਆਗੂ ਟੀਮ ਨੇ ਮਜਦੂਰ ਮੋਰਚਾ ਵਿੱਚ ਸਾਮਲ ਹੋਕੇ ਸੰਘਰਸ਼ ਦੀ ਹਮਾਇਤ ਕੀਤੀ ਅਤੇ 22500 ਰੁ ਫੰਡ ਸਹਾਇਤਾ ਭੇਟ ਕੀਤੀ। ਅੱਜ ਡੀ ਸੀ ਮਾਨਸਾ ਨਾਲ ਹੋਣ ਵਾਲੀ ਮੀਟਿੰਗ 15 ਅਗਸਤ ਦੇ ਰੁਝੇਵਿਆਂ ਕਰਨ ਹੁਣ ਮੀਟਿੰਗ 17 ਨੂੰ ਹੋਵੇਗੀ। ਇਸ ਸਮੇਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਅਧਿਆਪਕ ਯੂਨੀਅਨ ਡੀ ਟੀ ਐਫ ਵੱਲੋਂ ਮਜਦੂਰ ਮੰਗਾ ਲਈ ਜਾਰੀ ਪੱਕੇ ਮਜਦੂਰ ਮੋਰਚਾ ਦਾ ਸਾਥ ਤੇ ਆਰਥਿਕ ਸਹਾਇਤਾ ਦੇਣ ਲਈ ਧੰਨਵਾਦ ਕੀਤਾ। ਅਤੇ ਐਲਾਨ ਕੀਤਾ ਕਿ ਮਜਦੂਰ ਮਸਲਿਆਂ ਦੇ ਹੱਲ ਤੱਕ  ਦਿਨ ਰਾਤ ਦਾ ਮਜਦੂਰ ਪੱਕਾ ਮੋਰਚਾ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਮਜਦੂਰਾਂ ਨੂੰ ਨਰਮੇ ਦੀ ਮਾਰ ਦਾ ਮੁਆਵਜ਼ਾ ਦੇਣ ਦੀ ਥਾਂ ਮਾਨ ਸਰਕਾਰ ਵਾਰ, ਵਾਰ ਪੜਤਾਲ ਦੇ ਨਾ ਤੇ ਮਜਦੂਰਾਂ ਨੂੰ ਮੁਆਵਜ਼ੇ ਤੋ ਵਾਜਾਂ ਕਰ ਰਹੀ ਹੈ। ਇਸ ਸਮੇਂ ਡੀ ਟੀ ਐਫ ਦੇ ਜਿਲਾ ਪ੍ਰਧਾਨ ਮਾਸਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਦਲਿਤਾਂ ਮਜਦੂਰਾਂ ਦੇ ਰੋਜ਼ਮਰਾ ਦੀਆਂ ਸਮੱਸਿਆਵਾਂ ਅਤੇ ਬੁਨਿਆਦੀ ਹੱਕਾ ਦੀ ਪ੍ਰਾਪਤੀ ਲਈ ਮਜਦੂਰ ਲਹਿਰ ਉਠੇ  । ਉਨ੍ਹਾਂ ਕਿਹਾ ਕਿ ਡੀ ਟੀ ਐਫ ਜਥੇਬੰਦੀ ਜਿਥੇ ਆਪਣੇ ਮੁਲਾਜ਼ਮ ਮੰਗਾ ਲਈ ਸੰਘਰਸ਼ ਕਰ ਰਹੀ ਹੈ ਉਥੇ ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਵੀ ਹਮੇਸ਼ਾ ਹਮਾਇਤੀ ਰਹੀ ਹੈ। ਇਸ ਸਮੇਂ ਮਜਦੂਰ ਆਗੂ ਕਰਨੈਲ ਸਿੰਘ ਮਾਨਸਾ, ਮਨਜੀਤ ਕੌਰ ਜੋਗਾ, ਭੋਲਾ ਸਿੰਘ ਝੱਬਰ, ਮੇਲਾ ਸਿੰਘ ਹੀਰੋ, ਜੀਤ ਸਿੰਘ ਬੋਹਾ, ਜਸਵਿੰਦਰ ਸਿੰਘ ਮੌਜੀਆਂ, ਸੁਖਵਿੰਦਰ ਸਿੰਘ ਬੋਹਾ, ਮੱਖਣ ਸਿੰਘ ਦਾਤੇਵਾਸ, ਵੀ ਮਜੂਦ ਸਨ

LEAVE A REPLY

Please enter your comment!
Please enter your name here