ਸਰਦੂਲਗੜ੍ਹ 23,ਮਈ(ਸਾਰਾ ਯਹਾਂ/ਬਲਜੀਤ ਪਾਲ): ਬੀਤੇ ਕੱਲ ਸ਼ਹਿਰ ਦੀ ਅਨਾਜ ਮੰਡੀ ਦੇ ਪਿਛਲੇ ਪਾਸੇ
ਰਹਿੰਦੇ ਨੋਜਵਾਨ ਮੰਜੂ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਭਦੋੜ ਹਾਲ ਅਬਾਦ ਸਰਦੂਲਗੜ੍ਹ
ਦੀ ਹੋਈ ਮੌਤ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਵੱਲੋ ਅਸ਼ੋਕੀ ਪਹਿਲਵਾਨ ਭਦੋੜ ਦੀ ਅਗਵਾਈ
ਵਿਚ ਸਰਦੂਲਗੜ੍ਹ ਸ਼ਹਿਰ ਵਿਚੋ ਲੰਘਦੀ ਨੈਸ਼ਨਲ ਹਾਈਵੇ ਤੇ ਪੁਲਿਸ ਵੱਲੋ ਕਾਰਵਾਈ ਨਾ ਕਰਨ
ਦੇ ਦੋਸ਼ ਲਗਾਕੇ ਸਵਾ ਘੰਟੇ ਦੇ ਕਰੀਬ ਸੜਕ ਵਿਚਾਲੇ ਧਰਨਾ ਲਗਾਕੇ ਰੋਡ ਜਾਮ ਕਰ ਦਿੱਤਾ।
ਜਿਸ ਦੋਰਾਨ ਮ੍ਰਿਤਕ ਮੰਜੂ ਸਿੰਘ ਦੇ ਭਰਾ ਅਜੈ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਮੰਜੂ
ਸਿੰਘ ਦਾ ਉਸ ਦੇ ਸਹੁਰਾ ਪਰਿਵਾਰ ਵੱਲੋ ਕਤਲ ਕੀਤਾ ਗਿਆ ਹੈ। ਜਿਸ ਦੀ ਪੁਲਿਸ ਕਾਰਵਾਈ
ਨਹੀ ਕਰ ਰਹੀ। ਉਨਾ ਦੋਸ਼ ਲਾਇਆ ਕਿ ਪੁਲਿਸ ਦੋਸ਼ੀਆ ਨਾਲ ਮਿਲੀ ਹੋਈ ਹੈ। ਜਿਸ ਕਾਰਨ
ਸਾਨੂੰ ਮਜਬੂਰ ਹੋਕੇ ਧਰਨਾ ਲਾਉਣਾ ਪਿਆ। ਧਰਨੇ ਦੋਰਾਨ ਥਾਣਾ ਪੁਲਿਸ ਮੁੱਖੀ ਅਜੈ ਪਰੋਚਾ
ਨੇ ਪਹੁੰਚਕੇ ਦੱਸਿਆ ਕਿ ਪੁਲਿਸ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ।ਜਿਸ ਦੋਰਾਨ ਧਰਨਾ
ਚੱੁਕ ਲਿਆ ਗਿਆ। ਧਰਨੇ ਦੋਰਾਨ ਅਸ਼ੋਕੀ ਪਹਿਲਵਾਨ ਸਾਬਕਾ ਨਗਰ ਕੌਸਲ ਵਾਇਸ ਪ੍ਰਧਾਨ ਭਦੋੜ
,ਵਸੀਰ ਖਾਨ , ਅਨਿਲ , ਧਰਮਾ , ਬੱਲੂ ਰਾਮ ,ਸੁੱਖਾ , ਸੋਨੀ , ਭੋਲਾ ਸਿੰਘ ਭਦੋੜ ਆਦਿ
ਨੇ ਧਰਨੇ ਦੋਰਾਨ ਪੁਲਿਸ ਖਿਲਾਫ ਭਾਰੀ ਨਾਅਰੇਬਾਜੀ ਕਰਦਿਆ ਕਾਰਵਾਈ ਦੀ ਮੰਗ ਕੀਤੀ।
ਕੈਂਪਸ਼ਨ:- ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾ ਵੱਲੋ ਨੈਸ਼ਨਲ ਹਾਈਵੇ ਕੀਤਾ ਜਾਮ ਦਾ ਦ੍ਰਿਸ਼।