
ਮਾਨਸਾ 9 ਜੁਲਾਈ (ਸਾਰਾ ਯਹਾ/ਹੀਰਾ ਸਿੰਘ ਮਿੱਤਲ ) ਵੀਰਵਾਰ ਦੀ ਦੁਪਹਿਰ ਮੌੜ ਮੰਡੀ ਲਾਗੇ ਪਿੰਡ ਰਾਮਨਗਰ ਵਿਖੇ ਇੱਕ ਕਾਰ ਅਤੇ ਤੇਲ ਟੱਕਰ ਆਹਮਣੇ ਸਾਹਮਣੇ ਟੱਕਰ ਵਿੱਚ ਪੰਜ ਵਿਆਕਤੀ ਮੌਤ ਹੋ ਗਈ ਹੈ ਜਦ ਕਿ ਇੱਕ ਗੰਭੀਰ ਜਖਮੀ ਹੋ ਗਿਆ ਹੈ ਜਿਸ ਨੂੰ ਨੇੜੇ ਲੇ ਹਸਪਤਾਲ ਵਿੱਚ ਦਾਖਲ ਕਰ ਲਿਆ ਹੈ ਮੌੜ ਮੰਡੀ ਪੁਲਸ ਨੇ ਤੇਲ ਟੇਕਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰਬਰ PB31N4414 ਤੇ ਸਵਾਰ ਪਰਿਵਾਰ ਬਠਿੰਡਾ ਤੋਂ ਰਾਮਪੂਰਾ ਫੂਲ ਦੇ ਰਾਸਤੇ ਦੁਪਹਿਰ ਸਮੇਂ ਮੌੜ ਮੰਡੀ ਆ ਰਿਹਾ ਸੀ ਪਿੰਡ ਰਾਮਨਗਰ ਦੇ ਲਾਗੇ ਉਨਾਂ ਦੀ ਕਾਰ ਦੀ ਆਹਮਣੇ ਸਾਹਮਣੇ ਦੀ ਟੱਕਰ ਇੱਕ ਤੇਲ ਟੈੰਕਰ ਨਾਲ ਹੋਈ ਜਿਸ ਵਿੱਚ ਕਾਰ ਸਵਾਰ ਹਰਮਨ ਸਿੰਘ ਪੁੱਤਰ ਰਾਜਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ, ਹਰਮਨ ਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ, ਵਾਸੀਆਨ ਪਿੰਡ ਜੱਜਲ
ਮਨਪ੍ਰੀਤ ਸਿੰਘ ਪੁੱਤਰ ਬੱਬੂ ਵਾਸੀ ਪਿੰਡ ਮਲਕਾਣਾ ਦਲੇਸਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਇਸ ਘਟਨਾ ਵਿੱਚ ਸੰਦੀਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਜੱਜਲ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਸ ਨੂੰ ਬਠਿੰਡਾ ਵਿਖੇ ਰੇਫਰ ਕਰ ਦਿੱਤਾ ਗਿਆ ਮ੍ਰਿਤਕ ਵਿਅਕਤੀਆ ਦੀ ਉਮਰ 16 ਤੋਂ 22 ਸਾਲ ਦੱਸੀ ਜਾ ਰਹੀ ਹੈ ਮੌੜ ਮੰਡੀ ਪੁਲਸ ਨੇ ਟੈਂਕਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।
