*ਮੌੜ ਜੋਨ ਪੱਧਰੀ ਸਕੂਲ ਖੇਡਾਂ ਦੂਜੇ ਦਿਨ ਹੋਏ ਦਿਲਖਿੱਚਵੇਂ ਮੁਕਾਬਲੇ*

0
19

ਬਠਿੰਡਾ 3 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)

  ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੌੜ ਜੋਨ ਦੇ ਦੂਜੇ ਦਿਨ ਦਿਲ ਖਿੱਚਵੇਂ ਮੁਕਾਬਲੇ ਹੋਏ।

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਮਾਨ ਜਨਰਲ ਸਕੱਤਰ ਮੌੜ ਨੇ ਦੱਸਿਆ ਕਿ ਖੋ ਖੋ ਅੰਡਰ 17 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਬੁਰਜ ਮਾਨਸਾ ਨੇ ਪਹਿਲਾਂ,ਸਰਕਾਰੀ ਹਾਈ ਸਕੂਲ ਨੱਤ ਨੇ ਦੂਜਾ, ਕਬੱਡੀ ਅੰਡਰ 17 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਸਵੈਚ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਨੇ ਦੂਜਾ, ਅੰਡਰ 14 ਮੁੰਡੇ ਕਬੱਡੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਸਵੈਚ ਨੇ ਦੂਜਾ,ਕੁਸ਼ਤੀਆਂ ਅੰਡਰ 17 ਮੁੰਡੇ 41-45 ਕਿਲੋ ਭਾਰ ਵਿੱਚ ਜਸਕਰਨ ਸਿੰਘ ਬੁਰਜ ਨੇ ਪਹਿਲਾਂ, ਜਗਦੀਪ ਸਿੰਘ ਭੈਣੀ ਚੂਹੜ ਨੇ ਦੂਜਾ ,55 ਕਿਲੋ ਭਾਰ ਵਿੱਚ ਜਸ਼ਨ ਬੁਰਜ ਮਾਨਸਾ ਨੇ ਪਹਿਲਾਂ, ਅਕਾਸ਼ਦੀਪ ਸਿੰਘ ਸਰਸਵਤੀ ਮੋੜ ਨੇ ਦੂਜਾ,60 ਕਿਲੋ ਭਾਰ ਵਿੱਚ ਜਸਪ੍ਰੀਤ ਸ਼ਰਮਾ ਸਰਸਵਤੀ ਨੇ ਪਹਿਲਾਂ,ਅਵੀਜੋਤ ਸਿੰਘ ਨੱਤ ਨੇ ਦੂਜਾ , ਅੰਡਰ 14 ਵਿੱਚ  35 ਕਿਲੋ ਭਾਰ ਵਿੱਚ ਅਭੀਜੋਤ ਸਿੰਘ ਬੁਰਜ਼ ਮਾਨਸਾ ਨੇ ਪਹਿਲਾਂ, ਗੁਰਲਾਲ ਸਿੰਘ ਘੁੰਮਣ ਕਲਾਂ ਨੇ ਦੂਜਾ, ਅਰਮਾਨ ਜੋਤ ਸਿੰਘ ਰਾਮਗੜ੍ਹ ਭੂੰਦੜ ਨੇ ਪਹਿਲਾਂ, ਗੁਰਨੂਰ ਸਿੰਘ ਰਾਮਗੜ੍ਹ ਭੂੰਦੜ ਨੇ ਦੂਜਾ,41 ਕਿਲੋ ਵਿੱਚ ਸੁਖਮਾਨ ਸਿੰਘ ਨੇ ਪਹਿਲਾਂ, ਅਕਾਸ਼ਦੀਪ ਸਿੰਘ ਭੈਣੀ ਚੂਹੜ ਨੇ ਦੂਜਾ,52 ਕਿਲੋ ਵਿੱਚ ਹਰਸ਼ਦੀਪ ਸਿੰਘ ਭੈਣੀ ਚੂਹੜ ਨੇ ਦੂਜਾ,48 ਕਿਲੋ ਵਿੱਚ ਮਹਿਤਾਬ ਸਿੰਘ ਮੌੜ ਨੇ ਪਹਿਲਾਂ, ਗੁਰਦਿੱਤਾ ਸਿੰਘ ਰਾਮਗੜ੍ਹ ਭੂੰਦੜ ਨੇ ਦੂਜਾ, ਯੋਗ ਆਸਨ ਅੰਡਰ 14 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਪਹਿਲਾਂ, ਐਸ ਡੀ ਹਾਈ ਸਕੂਲ ਮੋੜ ਮੰਡੀ ਨੇ ਦੂਜਾ, ਵਾਲੀਬਾਲ ਅੰਡਰ 19 ਮੁੰਡੇ ਵਿੱਚ ਗਿਆਨ ਗੁਣ ਸਾਗਰ ਇੰਟਰਨੈਸ਼ਨਲ ਸਕੂਲ ਮੋੜ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਨੇ ਦੂਜਾ, ਬਾਸਕਿਟਬਾਲ ਅੰਡਰ 14 ਮੁੰਡੇ ਵਿੱਚ ਸਰਸਵਤੀ ਕਾਨਵੇਂਟ ਸਕੂਲ ਮੋੜ ਨੇ ਪਹਿਲਾਂ,ਗਿਆਨ ਗੁਣ ਸਾਗਰ ਸਕੂਲ ਮੌੜ ਨੇ ਦੂਜਾ, ਬੈਡਮਿੰਟਨ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਸਵੈਚ ਨੇ ਪਹਿਲਾਂ,

ਡੀ ਏ ਵੀ ਸਕੂਲ ਮੌੜ ਨੇ ਦੂਜਾ,ਟੇਬਲ ਟੈਨਿਸ ਅੰਡਰ 19 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫੱਤਾ ਨੇ ਪਹਿਲਾਂ, ਸਰਸਵਤੀ ਕਾਨਵੇਂਟ ਸਕੂਲ ਮੌੜ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਰੀਟਾ ਗਰਗ,ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਭੁਪਿੰਦਰ ਸਿੰਘ ਤੱਗੜ,ਅਵਤਾਰ ਸਿੰਘ, ਨਵਦੀਪ ਕੌਰ, ਹਰਜੀਤ ਪਾਲ ਸਿੰਘ, ਵਰਿੰਦਰ ਸਿੰਘ ਵਿਰਕ, ਕਸ਼ਮੀਰ ਸਿੰਘ, ਰਾਜਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ,ਹਰਪਾਲ ਸਿੰਘ, ਸੁਖਜਿੰਦਰ ਸਿੰਘ ਰੱਲਾ, ਰਾਜਿੰਦਰ ਸ਼ਰਮਾ, ਅਵਤਾਰ ਸਿੰਘ, ਗੁਰਪਿੰਦਰ ਸਿੰਘ, ਰਾਜਵੀਰ ਕੌਰ, ਗੁਰਸ਼ਰਨ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here