ਬਰੇਟਾ 02 ਮਈ(ਸਾਰਾ ਯਹਾਂ/ਰੀਤਵਾਲ) ਰੇਲਵੇ ਫਾਟਕ ਤੋਂ ਲੈ ਕੇ ਕ੍ਰਿਸ਼ਨਾਂ ਮੰਦਰ ਨੂੰ ਜਾਣ ਵਾਲੀ ਸੜਕ ਤੇ
ਪਿਛਲੇ ਕਈ ਮਹੀਨਿਆ ਤੋਂ ਵੱਟਾਂ ਤਾਂ ਪਾਇਆ ਜਾ ਚੁੱਕਾ ਹੈ ਪਰ ਕੌਂਸਲ ਵੱਲੋਂ ਐਨਾ
ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ਸੜਕ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ
ਨਹੀਂ ਕੀਤਾ ਗਿਆ । ਜਿਸ ਦੇ ਕਾਰਨ ਰੋਜਾਨਾਂ ਲੰਘਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਦਿੱਕਤਾਂ
ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਬੰਧੀ ਸਹਿਯੋਗ ਕਲੱਬ ਦੇ ਮੈਂਬਰਾਂ ਨੇ
ਦੱਸਿਆਂ ਕਿ ਸੜਕ ਤੇ ਪਏ ਵੱਟੇ ਦੇ ਕਾਰਨ ਨੇੜੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਭਾਰੀ
ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਕਿਉਂਕਿ ਸੜਕ ਤੇ ਪਿਆ ਵੱਟਾਂ ਖਿੱਲਰ
ਚੁੱਕਾ ਹੈ ਅਤੇ ਕਈ ਵਾਰ ਤਾਂ ਇਹ ਵੱਟੇ ਭਾਰੀ ਵਹੀਕਲਾਂ ਦੇ ਕਾਰਨ ਤਿੜਕ ਕੇ ਲੋਕਾਂ ਦੇ
ਘਰਾਂ/ਦੁਕਾਨਾਂ ‘ਚ ਲੱਗੇ ਸ਼ੀਸ਼ਿਆਂ ‘ਚ ਜਾ ਲਗਦੇ ਹਨ ਅਤੇ ਜਿਸ ਨਾਲ ਲੋਕਾਂ ਦਾ ਕਾਫੀ
ਨੁਕਸਾਨ ਹੁੰਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੌਂਸਲ ਬਹਾਨਾ ਲਗਾ ਰਹੀ ਸੀ ਕਿ
ਹਾਲੇ ਸਰਦੀ ਦਾ ਮੌਸਮ ਹੈ , ਇਸ ਤੇ ਪ੍ਰੀਮਿਕਸ ਨਹੀਂ ਪਾਇਆ ਜਾ ਸਕਦਾ , ਜਦਕਿ ਹੁਣ
ਤਾਂ ਗਰਮੀ ਦਾ ਮੌਸਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਕੌਂਸਲ ਨੂੰ ਪ੍ਰਧਾਨ ਵੀ ਮਿਲ
ਚੁੱਕਾ ਹੈ , ਫਿਰ ਕਿਉਂ ਕੌਂਸਲ ਵੱਲੋਂ ਇਸ ਸੜਕ ਤੇ ਪ੍ਰੀਮਿਕਸ ਪਾਉਣ ‘ਚ ਦੇਰੀ ਕੀਤੀ ਜਾ
ਰਹੀ ਹੈ । ਉਨਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ
ਅਧੂਰੇ ਪਏ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ । ਜਦ ਇਸ ਸਬੰਧੀ ਨਗਰ
ਕੌਂਸਲ ਦੇ ਅਧਿਕਾਰੀ ਵਿਜੈ ਜੈਨ ਨਾਲ ਰਾਬਿਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ
ਇਸ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ
ਸੜਕ ਦੀ ਸਫਾਈ ਕਰਵਾਉਣ ਦੇ ਲਈ ਲੇਵਰ ਲਗਾਈ ਜਾ ਚੁੱਕੀ ਹੈ ।