*ਮੌਸਮ ਲਵੇਗਾ ਕਰਵਟ! ਹਿਮਾਚਲ ‘ਚ ਬਰਫਬਾਰੀ, ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ*

0
138

(ਸਾਰਾ ਯਹਾਂ/ਬਿਊਰੋ ਨਿਊਜ਼ ) : ਹਿਮਾਚਲ ‘ਚ ਅੱਜ ਤੋਂ ਅਗਲੇ 5 ਦਿਨਾਂ ਤੱਕ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 28 ਫਰਵਰੀ ਤੋਂ ਹਿਮਾਲਿਆ ਖੇਤਰਾਂ ‘ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦੇ ਪ੍ਰਭਾਵ ਹੇਠ ਉੱਥੋਂ ਦੀਆਂ ਠੰਢੀਆਂ ਹਵਾਵਾਂ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਨੂੰ ਠੰਢਾ ਕਰ ਦੇਣਗੀਆਂ।

ਪੰਜਾਬ ਵਿੱਚ ਇਨ੍ਹੀਂ ਦਿਨੀਂ ਤਾਪਮਾਨ ਆਮ ਨਾਲੋਂ 5.6 ਡਿਗਰੀ ਰਿਹੈ ਵੱਧ 

ਹਰਿਆਣਾ ਵਿੱਚ ਇਸ ਫਰਵਰੀ ਵਿੱਚ ਹੁਣ ਤੱਕ ਔਸਤ ਦਿਨ ਦਾ ਤਾਪਮਾਨ 25.7 ਡਿਗਰੀ ਸੈਲਸੀਅਸ ਰਿਹਾ ਹੈ। ਇਹ 17 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2006 ਵਿੱਚ ਫਰਵਰੀ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਇਨ੍ਹੀਂ ਦਿਨੀਂ ਤਾਪਮਾਨ ਆਮ ਨਾਲੋਂ 5.6 ਡਿਗਰੀ ਵੱਧ ਰਿਹਾ ਹੈ।

1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ

ਹਰਿਆਣਾ ਤੇ ਪੰਜਾਬ ਵਿੱਚ 5 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਵੱਧ ਸਕਦਾ ਹੈ। 28 ਨੂੰ ਠੰਢੀ ਹਵਾ ਚੱਲ ਸਕਦੀ ਹੈ। 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। 28 ਫਰਵਰੀ ਤੋਂ 1 ਮਾਰਚ ਤੱਕ ਪਹਾੜਾਂ ‘ਤੇ ਬਰਫਬਾਰੀ ਦਾ ਅਲਰਟ ਹੈ।

LEAVE A REPLY

Please enter your comment!
Please enter your name here