
ਮੋਹਾਲੀ,30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) : ਮੋਹਾਲੀ ਵਿਚ ਪੁਲਿਸ ਨੇ ਕਰਫਿਊ ਤੋੜਨ ਵਾਲਿਆ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਹੈ। ਪੁਲਿਸ ਨੇ ਕਰਫਿਊ ਵਿਚ ਸਖਤੀ ਕਰਨ ਦਾ ਨਵਾਂ ਢੰਗ ਲੱਭ ਲਿਆ ਹੈ। ਜਿਹੜੇ ਲੋਕ ਸਵੇਰੇ ਦੀ ਸੈਰ ਕਰਨ ਆਉਦੇ ਹਨ ਜਾਂ ਬਿਨ੍ਹਾ ਕਿਸੇ ਕੰਮ ਤੋਂ ਘਰਾਂ ਵਿਚੋ ਬਾਹਰ ਨਿਕਲਦੇ ਹਨ ਉਹਨਾ ਨੂੰ ਪੁਲਿਸ ਨੇ ਸਰੋਪਾ ਦੇ ਕੇ ਸਨਮਾਨਿਤ ਕਰਨ ਦੀ ਨਵਾਂ ਢੰਗ ਲੱਭਿਆ ਹੈ। ਜਿਕਰਯੋਗ ਹੈ ਕਿ ਪਿਛਲੇ ਬੀਤੇ ਦਿਨਾਂ ਵਿਚ ਕਈ ਥਾਵਾਂ ਉਤੇ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਝੜਪ ਹੋਈ ਹੈ। ਪੁਲਿਸ ਨੇ ਹੁਣ ਸਖਤੀ ਕਰਨ ਦੇ ਨਵੇਂ ਢੰਗ ਲੱਭ ਲਏ ਹਨ।
